ਚੇਨਈ ਏਅਰਪੋਰਟ 'ਤੇ ਦੱਖਣੀ ਕੋਰੀਆਈ ਨਾਗਰਿਕਾਂ ਤੋਂ 24 ਕਿਲੋ ਸੋਨਾ ਬਰਾਮਦ

01/12/2019 12:12:28 PM

ਚੇਨਈ— ਇੱਥੇ ਏਅਰਪੋਰਟ 'ਤੇ ਜਾਂਚ ਦੌਰਾਨ 2 ਕੋਰੀਆਈ ਨਾਗਰਿਕਾਂ ਕੋਲੋਂ 24 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਸੋਨੇ ਦੀ ਕੀਮਤ ਕਰੀਬ 8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਲੋਕਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਚੈਕਿੰਗ ਦੌਰਾਨ ਇਨ੍ਹਾਂ 2 ਸ਼ੱਕੀਆਂ 'ਤੇ ਸ਼ੱਕ ਹੋਇਆ ਅਤੇ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ 8 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਹੋਇਆ। ਫਿਲਹਾਲ ਦੋਵੇਂ ਨਾਗਰਿਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 'ਚ ਅਜਿਹਾ ਲੱਗ ਰਿਹਾ ਹੈ ਕਿ ਇਹ ਕਿਸੇ ਸੋਨਾ ਤਸਕਰ ਗਿਰੋਹ ਦਾ ਕੰਮ ਹੈ। ਹਾਲਾਂਕਿ ਅਜੇ ਕੁਝ ਵੀ ਯਕੀਨ ਦੇ ਨਾਲ ਨਹੀਂ ਕਿਹਾ ਜਾ ਸਕਦਾ ਹੈ।PunjabKesari
ਦੋਹਾਂ ਨਾਗਰਿਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਸੋਨਾ ਲੈ ਕੇ ਉਹ ਕਿੱਥੇ ਅਤੇ ਕਿਸ ਦੇ ਕਹਿਣ 'ਤੇ ਜਾ ਰਹੇ ਸਨ। ਉਮੀਦ ਹੈ ਕਿ ਜਾਣਕਾਰੀ ਤੋਂ ਬਾਅਦ ਕਿਸੇ ਵੱਡੇ ਗਿਰੋਹ ਤੋਂ ਪਰਦਾ ਉੱਠ ਸਕਦਾ ਹੈ। ਇਸ ਤੋਂ ਪਹਿਲਾਂ ਵੀ 14 ਦਸੰਬਰ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਅੰਨਾ ਕੌਮਾਂਤਰੀ ਹਵਾਈ ਅੱਡੇ 'ਤੇ ਮਲੇਸ਼ੀਆ ਤੋਂ ਆਏ ਇਕ ਯਾਤਰੀ ਤੋਂ 300 ਗ੍ਰਾਮ ਸੋਨਾ ਬਰਾਮਦ ਕੀਤਾ ਸੀ।


DIsha

Content Editor

Related News