ਮਹਾਰਾਸ਼ਟਰ : ਨੂਪੁਰ ਸ਼ਰਮਾ ਦੇ ਸਮਰਥਨ ''ਚ ਪੋਸਟ ਸਾਂਝੀ ਕਰਨ ਵਾਲੇ ਕੈਮਿਸਟ ਦਾ ਕਤਲ, 5 ਗ੍ਰਿਫ਼ਤਾਰ

07/02/2022 4:06:05 PM

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ 'ਚ ਕੁਝ ਲੋਕਾਂ ਵਲੋਂ 54 ਸਾਲਾ ਇਕ ਕੈਮਿਸਟ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ, ਕੈਮਿਸਟ ਉਮੇਸ਼ ਪ੍ਰਹਿਲਾਦਰਾਓ ਕੋਲਹੇ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਦੇ ਸਮਰਥਨ 'ਚ ਸੋਸ਼ਲ ਮੀਡੀਆ 'ਤੇ ਕੁਝ ਟਿੱਪਣੀਆਂ ਕੀਤੀਆਂ ਸਨ। ਅਧਿਕਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਇਸੇ ਪੋਸਟ ਨੂੰ ਲੈ ਕੇ ਕੁਝ ਲੋਕਾਂ ਨੇ ਉਮੇਸ਼ ਦਾ ਕਤਲ ਕਰ ਦਿੱਤਾ। ਇਕ ਪੁਲਸ ਅਧਿਕਾਰੀ ਮੁਤਾਬਕ 21 ਜੂਨ ਨੂੰ ਹੋਏ ਉਮੇਸ਼ ਦੇ ਕਤਲ ਦੇ ਮਾਮਲੇ 'ਚ ਹੁਣ ਤੱਕ ਕੁੱਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ। ਜ਼ਿਕਰਯੋਗ ਹੈ ਕਿ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਦੇ ਖ਼ਿਲਾਫ਼ ਦੇਸ਼ ਅਤੇ ਦੁਨੀਆ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਹੋਏ ਸਨ। ਅਮਰਾਵਤੀ ਦੀ ਪੁਲਸ ਕਮਿਸ਼ਨਰ ਡਾ. ਆਰਤੀ ਸਿੰਘ ਨੇ ਸ਼ਨੀਵਾਰ ਨੂੰ ਕਿਹਾ,"ਕੈਮਿਸਟ ਦੇ ਕਤਲ ਦੇ ਸਿਲਸਿਲੇ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੁੱਖ ਦੋਸ਼ੀ ਇਰਫਾਨ ਖਾਨ (32) ਦੀ ਭਾਲ ਜਾਰੀ ਹੈ, ਜੋ ਇਕ ਗੈਰ-ਸਰਕਾਰੀ ਸੰਗਠਨ ਚਲਾਉਂਦਾ ਹੈ।''

ਇਹ ਵੀ ਪੜ੍ਹੋ : ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਰ 5 'ਚੋਂ ਇਕ ਘਰ ਨੇ ਝੱਲਿਆ ਭੋਜਨ ਦਾ ਸੰਕਟ

ਇਹ ਘਟਨਾ ਰਾਜਸਥਾਨ ਦੇ ਉਦੇਪੁਰ 'ਚ ਦਰਜੀ ਕਨ੍ਹਈਆ ਲਾਲ ਦੇ ਕਤਲ ਤੋਂ ਇਕ ਹਫ਼ਤੇ ਪਹਿਲਾਂ ਦੀ ਹੈ। ਅਮਰਾਵਤੀ ਸਿਟੀ ਕੋਤਵਾਲੀ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ,''ਉਮੇਸ਼ ਅਮਰਾਵਤੀ ਸ਼ਹਿਰ 'ਚ ਇਕ ਦਵਾਈ ਦਾ ਦੁਕਾਨ ਚਲਾਉਂਦਾ ਸੀ। ਉਸ ਨੇ ਨੂਪੁਰ ਸ਼ਰਮਾ ਦੇ ਸਮਰਥਨ 'ਚ ਕੁਝ ਵਟਸਐੱਪ ਸਮੂਹ 'ਚ ਇਕ ਪੋਸਟ ਸਾਂਝਾ ਕੀਤਾ ਸੀ। ਉਮੇਸ਼ ਨੇ ਗਲਤੀ ਨਾਲ ਇਹ ਪੋਸਟ ਇਕ ਅਜਿਹੇ ਵਟਸਐੱਪ ਸਮੂਹ 'ਚ ਭੇਜ ਦਿੱਤਾ ਸੀ, ਜਿਸ 'ਚ ਦੂਜੇ ਭਾਈਚਾਰੇ ਦੇ ਮੈਂਬਰ ਵੀ ਸਨ।'' ਅਧਿਕਾਰੀ ਅਨੁਸਾਰ, ਇਰਫ਼ਾਨ ਖਾਨ ਨਾਮੀ ਇਕ ਵਿਅਕਤੀ ਨੇ ਉਮੇਸ਼ ਦੇ ਕਤਲ ਦੀ ਸਾਜਿਸ਼ ਰਚੀ ਅਤੇ ਇਸ ਲਈ 5 ਲੋਕਾਂ ਦੀ ਮਦਦ ਲਈ। ਉਨ੍ਹਾਂ ਦੱਸਿਆ ਕਿ ਇਰਫ਼ਾਨ ਨੇ ਉਨ੍ਹਾਂ 5 ਲੋਕਾਂ 10-10 ਹਜ਼ਾਰ ਰੁਪਏ ਦੇਣ ਅਤੇ ਇਕ ਕਾਰ 'ਚ ਸੁਰੱਖਿਅਤ ਰੂਪ ਨਾਲ ਫਰਾਰ ਹੋਣ 'ਚ ਮਦਦ ਕਰਨ ਦਾ ਵਾਅਦਾ ਕੀਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News