ਹਾਈਵੇਅ ''ਤੇ ਪਲਟ ਗਿਆ ਟੈਂਕਰ, ਮਚੇ ਅੱਗ ਦੇ ਭਾਂਬੜ, ਭਿਆਨਕ ਮੰਜ਼ਰ ਦੇਖ ਮਚੀ ਹਾਹਾਕਾਰ
Wednesday, Aug 20, 2025 - 11:08 AM (IST)

ਮਥੁਰਾ : ਮਥੁਰਾ ਦੇ ਜੈਪੁਰ-ਬਰੇਲੀ ਹਾਈਵੇਅ 'ਤੇ ਬੁੱਧਵਾਰ ਸਵੇਰੇ ਇੱਕ ਭਿਆਨਕ ਟੈਂਕਰ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਰਾਇਆ ਤੋਂ ਰਾਸ਼ਟਰੀ ਰਾਜਮਾਰਗ ਵੱਲ ਜਾ ਰਿਹਾ ਕੈਮੀਕਲ ਟੈਂਕਰ ਪਿੰਡ ਮਨੋਹਰਪੁਰ ਨੇੜੇ ਕੰਟਰੋਲ ਗੁਆ ਬੈਠਾ ਅਤੇ ਅਚਾਨਕ ਪਲਟ ਗਿਆ। ਪਲਟਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਨੇੜਲੇ ਇਲਾਕਿਆਂ ਦੇ ਲੋਕ ਮੌਕੇ 'ਤੇ ਪਹੁੰਚ ਗਏ।
ਉਕਤ ਲੋਕਾਂ ਨੇ ਇਸ ਹਾਦਸੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਅਤੇ ਰਿਫਾਇਨਰੀ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਟੈਂਕਰ ਦਾ ਇੱਕ ਟੈਂਕ ਫਟ ਗਿਆ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਮੰਟ ਐਫਐਸਓ ਕਿਸ਼ਨ ਸਿੰਘ ਅਤੇ ਫਾਇਰਮੈਨ ਸ਼ਾਕਿਰ ਸੜ ਗਏ।