ਦਫਤਰ ਤੋਂ ਬਾਅਦ ਤੇ ਛੁੱਟੀ ਦੇ ਦਿਨ ਈਮੇਲ ਚੈੱਕ ਕਰਨਾ ਸਿਹਤ ਲਈ ਮਾੜਾ

12/07/2019 6:47:55 PM

ਨਵੀਂ ਦਿੱਲੀ (ਇੰਟ.)-ਕੀ ਤੁਹਾਨੂੰ ਵੀ ਦਫਤਰ ਦੀ ਡਿਊਟੀ ਖਤਮ ਹੋਣ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਆਫੀਸ਼ੀਅਲ ਈਮੇਲ ਚੈੱਕ ਕਰਨ ਦੀ ਆਦਤ ਹੈ। ਬਿਹਤਰ ਹੋਵੇਗਾ ਕਿ ਤੁਸੀਂ ਇਸ ਆਦਤ ਨੂੰ ਬਦਲ ਲਓ। ਜੇਕਰ ਅਜਿਹਾ ਕਰੋਗੇ ਤਾਂ ਇਸਦਾ ਨਤੀਜਾ ਤੁਹਾਡੀ ਸਿਹਤ ਨੂੰ ਭੁਗਤਣਾ ਹੋਵੇਗਾ।
ਸਟਰੈੱਸ ਦਾ ਜ਼ਰੀਆ ਹੈ ਈਮੇਲ
ਆਫੀਸ਼ੀਅਲ ਈਮੇਲ ਨਾਲ ਜੁੜ ਕੇ ਤੁਸੀਂ ਦਫਤਰ ਬਾਰੇ ਜਾਣਕਾਰੀ ਰੱਖ ਸਕਦੇ ਹੋ ਪਰ ਜੇਕਰ ਇਸ ਨਾਲੋਂ ਤੁਸੀਂ ਬਰੇਕ ਨਹੀਂ ਲਈ ਤਾਂ ਇਹ ਸਟਰੈੱਸ ਦਾ ਜ਼ਰੀਆ ਬਣ ਜਾਏਗਾ।
ਨਹੀਂ ਮਿਲਦੀ ਬਰੇਕ
ਦਫਤਰ ’ਚ ਰਹਿਣ ਦੌਰਾਨ ਸਾਰੇ ਕਾਰਣਾਂ ਨਾਲ ਕੀਤੇ ਗਏ ਮੇਲਸ ਅਤੇ ਰਿਪਲਾਈ ਅਤੇ ਇਸਦੇ ਨਾਲ ਤੁਹਾਡੇ ਲਗਾਤਾਰ ਕੰਮ ਕਰਦੇ ਰਹਿਣ ਕਾਰਣ ਦਿਮਾਗ ’ਤੇ ਪ੍ਰੈਸ਼ਰ ਬਣਿਆ ਰਹਿੰਦਾ ਹੈ। ਅਜਿਹੇ ’ਚ ਜੇਕਰ ਛੁੱਟੀ ਦੇ ਦਿਨ ਜਾਂ ਦਫਤਰ ਤੋਂ ਜਾਣ ਤੋਂ ਬਾਅਦ ਵੀ ਤੁਸੀਂ ਮੇਲ ਚੈੱਕ ਕਰਦੇ ਰਹੋ ਤਾਂ ਇਸ ਪ੍ਰੈਸ਼ਰ ਤੋਂ ਛੁਟਕਾਰਾ ਨਹੀਂ ਮਿਲੇਗਾ, ਜੋ ਮੈਂਟਲ ਅਤੇ ਫਿਜ਼ੀਕਲ ਹੈਲਥ ਲਈ ਸਹੀ ਨਹੀਂ ਹੈ।
ਇਮੋਸ਼ਨਸ ’ਤੇ ਪੈਣ ਲੱਗਦੈ ਅਸਰ
ਪ੍ਰੈਸ਼ਰ ਅਤੇ ਸਟਰੈੱਸ ਤੋਂ ਬਰੇਕ ਨਾ ਮਿਲਣ ’ਤੇ ਇਸਦਾ ਅਸਰ ਤੁਹਾਡੇ ਇਮੋਸ਼ਨਸ ’ਤੇ ਪੈਣ ਲੱਗਦਾ ਹੈ। ਦਫਤਰ ਦੇ ਕੰਮਾਂ ਦੀ ਸੋਚ ’ਚ ਲਗਾਤਾਰ ਰੁੱਝੇ ਰਹਿਣ ’ਤੇ ਵਿਅਕਤੀ ਚਿੜਚਿੜਾ ਹੁੰਦਾ ਜਾਂਦਾ ਹੈ ਅਤੇ ਹੌਲੀ-ਹੌਲੀ ਆਪਣੇ ਦੋਸਤਾਂ ਅਤੇ ਪਰਿਵਾਰ ਨਾਲੋਂ ਵੀ ਕੱਟਣ ਲੱਗਦਾ ਹੈ। ਇੰਨਾ ਹੀ ਨਹੀਂ ਇਸ ਸਥਿਤੀ ’ਚ ਮੋਬਾਇਲ ਅਡਿਕਸ਼ਨ ਹੋਣ ਦੇ ਚਾਂਸ ਵੀ ਵਧ ਜਾਂਦੇ ਹਨ।
ਸਰੀਰ ’ਤੇ ਅਸਰ
ਮੈਂਟਲ ਸਟਰੈੱਸ ਬਣੇ ਰਹਿਣ ’ਤੇ ਸਿਰਦਰਦ, ਕਾਂਸਟੀਪੇਸ਼ਨ, ਸਰੀਰ ’ਚ ਦਰਦ, ਜਲਦੀ-ਜਲਦੀ ਬੀਮਾਰ ਹੋਣ ਵਰਗੀਆਂ ਸਰੀਰਕ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇੰਨਾ ਹੀ ਨਹੀਂ, ਯਾਦਦਾਸ਼ਤ ਨੂੰ ਵੀ ਪ੍ਰਭਾਵਿਤ ਕਰਨ ਲੱਗਦਾ ਹੈ।
ਮੇਲ ਨਾ ਦੇਖੋ ਤਾਂ ਕੀ ਕਰੋ
ਦਫਤਰ ਦੇ ਮੇਲਸ ਤੋਂ ਦੂਰੀ ਬਣਾਏ ਰੱਖਣਾ ਕਈ ਲੋਕਾਂ ਲਈ ਸੰਭਵ ਨਹੀਂ ਹੈ। ਇਸ ਸਥਿਤੀ ’ਚ ਤੁਸੀਂ ਆਪਣੇ ਈਮੇਲ ’ਤੇ ਸੈਟਿੰਗ ਕਰੋ, ਜਿਸ ਨਾਲ ਤੁਹਾਨੂੰ ਮੇਲ ਭੇਜਣ ਵਾਲੇ ਨੂੰ ਇਹ ਮੈਸੇਜ ਚਲਾ ਜਾਵੇ ਕਿ ਤੁਸੀਂ ਦਫਤਰ ਤੋਂ ਬਾਹਰ ਹੋ ਜਾਂ ਛੁੱਟੀ ’ਤੇ ਹੋ। ਇਸ ਮੈਸੇਜ ’ਚ ਭਾਵੇਂ ਤਾਂ ਤੁਸੀਂ ਇਹ ਜੋੜ ਸਕਦੇ ਹੋ ਕਿ ਜੇਕਰ ਕੋਈ ਇਸ਼ੂ ਹੈ, ਜਿਸ ਦਾ ਕਨਵੇ ਹੋਣਾ ਜ਼ਰੂਰੀ ਹੈ ਤਾਂ ਇਸਦੇ ਲਈ ਤੁਹਾਡੇ ਨਾਲ ਫੋਨ ਜਾਂ ਮੈਸੇਜ ਰਾਹੀਂ ਕੁਨੈਕਟ ਹੋਇਆ ਜਾ ਸਕਦਾ ਹੈ।


Sunny Mehra

Content Editor

Related News