YouTuber ਐਲਵਿਸ਼ ਯਾਦਵ ਤੇ ਫਾਜ਼ਿਲਪੁਰੀਆ ਵਿਰੁੱਧ ਚਾਰਜਸ਼ੀਟ ਦਾਇਰ

Friday, Oct 17, 2025 - 02:02 PM (IST)

YouTuber ਐਲਵਿਸ਼ ਯਾਦਵ ਤੇ ਫਾਜ਼ਿਲਪੁਰੀਆ ਵਿਰੁੱਧ ਚਾਰਜਸ਼ੀਟ ਦਾਇਰ

ਨਵੀਂ ਦਿੱਲੀ (ਭਾਸ਼ਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਯੂਟਿਊਬਰ ਸਿਧਾਰਥ ਯਾਦਵ ਉਰਫ਼ ਐਲਵਿਸ਼ ਯਾਦਵ, ਉਸਦੇ ਦੋਸਤ ਅਤੇ ਗਾਇਕ ਰਾਹੁਲ ਯਾਦਵ ਉਰਫ਼ ਫਾਜ਼ਿਲਪੁਰੀਆ ਤੋਂ ਇਲਾਵਾ 2 ਹੋਰਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ ਅਤੇ ਉਨ੍ਹਾਂ ’ਤੇ ਸੁਰੱਖਿਅਤ ਸੱਪਾਂ ਅਤੇ ਕਿਰਲੀਆਂ ਨਾਲ ਸਬੰਧਤ ਇਕ ਕਥਿਤ ਜੰਗਲੀ ਜੀਵ ਅਪਰਾਧ ਵਿਚ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ।

ਇਸਤਗਾਸਾ ਪੱਖ ਦੀ ਸ਼ਿਕਾਇਤ 13 ਅਕਤੂਬਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਵਿਸ਼ੇਸ਼ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਅਦਾਲਤ ਵਿਚ ਦਾਇਰ ਕੀਤੀ ਗਈ ਸੀ। ਅਦਾਲਤ ਨੇ ਅਜੇ ਤੱਕ ਚਾਰਜਸ਼ੀਟ ਦਾ ਨੋਟਿਸ ਨਹੀਂ ਲਿਆ ਹੈ।

ਸੂਤਰਾਂ ਨੇ ਦੱਸਿਆ ਕਿ ਚਾਰਜਸ਼ੀਟ ਵਿਚ ਐਲਵਿਸ਼ ਯਾਦਵ (28), ਫਾਜ਼ਿਲਪੁਰੀਆ (35), ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਅਤੇ ਇਸਦੇ ਡਾਇਰੈਕਟਰ ਗੁਰਕਰਨ ਸਿੰਘ ਧਾਲੀਵਾਲ ਨੂੰ ਮੁਲਜ਼ਮ ਬਣਾਇਆ ਗਿਆ ਹੈ। ਯਾਦਵ ’ਤੇ 2023 ਵਿਚ ਅਪਲੋਡ ਕੀਤੇ ਗਏ ਇਕ ‘ਅਪਮਾਨਜਨਕ’ ਵੀਡੀਓ ਤੋਂ 84,000 ਰੁਪਏ ਦੀ ਅਪਰਾਧਿਕ ਕਮਾਈ ਕਰਨ, ਪ੍ਰਾਪਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਹੈ।


author

cherry

Content Editor

Related News