ਮਲਵਿੰਦਰ ਤੇ ਸ਼ਿਵੇਂਦਰ ਸਿੰਘ ਖਿਲਾਫ ਚਾਰਜਸ਼ੀਟ ਦਾਇਰ, 20 ਜਨਵਰੀ ਨੂੰ ਹੋਣਗੇ ਪੇਸ਼
Friday, Jan 10, 2020 - 08:47 PM (IST)

ਨਵੀਂ ਦਿੱਲੀ — ਫੋਰਟਿਸ ਹੇਲਥਕੇਅਰ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਅਤੇ ਸ਼ਿਵੇਂਦਰ ਸਿੰਘ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਈ.ਡੀ. ਨੇ ਸ਼ੁੱਕਰਵਾਰ ਨੂੰ ਉਨ੍ਹਾਂ ਅਤੇ ਰੈਲੀਗੇਅਰ ਇੰਟਰਪ੍ਰਾਇਜ਼ ਲਿਮਟਿਡ ਦੇ ਸਾਬਕਾ ਸੀ.ਐੱਮ.ਡੀ. ਸੁਨੀਲ ਗੋਧਵਾਨੀ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਈ.ਡੀ. ਨੇ ਇਹ ਚਾਰਜਸ਼ੀਟ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਦਾਇਰ ਕੀਤਾ ਹੈ। ਦਿੱਲੀ ਦੀ ਇਕ ਅਦਾਲਤ ਨੇ ਚਾਰਜਸ਼ੀਟ ਦਾ ਨੋਟਿਸ ਲਿਆ ਅਤੇ ਤਿੰਨ ਦੋਸ਼ੀਆਂ ਖਿਲਾਫ ਸੰਮਨ ਜਾਰੀ ਕਰਦੇ ਹੋਏ ਉਨ੍ਹਾਂ ਨੂੰ 20 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ।