ਹਿਮਾਚਲ ''ਚ ਪੁਲ ਡਿੱਗਣ ਦੇ ਮਾਮਲੇ ''ਚ 14 ਅਧਿਕਾਰੀਆਂ, ਸਹਾਇਕਾਂ ਅਤੇ ਜੂਨੀਅਰ ਇੰਜੀਨੀਅਰਾਂ ਖਿਲਾਫ ਚਾਰਜਸ਼ੀਟ

09/14/2023 8:11:15 PM

ਸ਼ਿਮਲਾ (ਭੁਪਿੰਦਰ) : ਰਾਜ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ 'ਚ ਜਾਹੂ ਅਤੇ ਕਾਂਗੜਾ ਜ਼ਿਲੇ ਦੇ ਜਲਾੜੀ-ਖਰਾੜੀ ਤੋਂ ਦੌਲਤਪੁਰ ਨੂੰ ਜੋੜਨ ਵਾਲੇ ਪੁਲ ਦੇ ਡਿੱਗਣ ਦੇ ਮਾਮਲੇ 'ਚ 14 ਕਾਰਜਕਾਰੀ ਇੰਜੀਨੀਅਰਾਂ, ਸਹਾਇਕ ਇੰਜੀਨੀਅਰਾਂ ਅਤੇ ਜੂਨੀਅਰ ਇੰਜੀਨੀਅਰਾਂ 'ਤੇ ਚਾਰਜਸ਼ੀਟ ਕੀਤੀ ਹੈ। ਇਸ 'ਚ ਕਾਂਗੜਾ 'ਚ ਪੁਲ ਡਿੱਗਣ ਦੇ ਮਾਮਲੇ 'ਚ 9 ਅਤੇ ਹਮੀਰਪੁਰ ਦੇ ਜਾਹੂ 'ਚ ਪੁਲ ਡਿੱਗਣ ਦੇ ਮਾਮਲੇ 'ਚ 5 ਲੋਕਾਂ 'ਤੇ ਦੋਸ਼ ਆਇਦ ਕੀਤੇ ਗਏ ਹਨ। ਇਹ ਦੋਸ਼ ਉਨ੍ਹਾਂ 'ਤੇ ਪੁਲਾਂ ਦੀ ਉਸਾਰੀ ਦੇ ਕੰਮ 'ਚ ਲਾਪ੍ਰਵਾਹੀ ਦਾ ਪਿਆ ਹੈ। ਚਾਰਜਸ਼ੀਟ 'ਚ ਸਰਕਾਰ ਨੇ ਇਨ੍ਹਾਂ ਸਾਰਿਆਂ ਤੋਂ ਜਵਾਬ ਮੰਗੇ ਹਨ। 

ਚਾਰਜਸ਼ੀਟ ਕੀਤੇ ਕਾਰਜਕਾਰੀ ਇੰਜਨੀਅਰ, ਸਹਾਇਕ ਇੰਜਨੀਅਰ ਅਤੇ ਜੂਨੀਅਰ ਇੰਜਨੀਅਰ ਦੇ ਜਵਾਬ ਤੋਂ ਸਰਕਾਰ ਸੰਤੁਸ਼ਟ ਨਾ ਹੋਣ ’ਤੇ ਸਰਕਾਰ ਵੱਲੋਂ ਜਾਂਚ ਅਧਿਕਾਰੀ ਨਿਯੁਕਤ ਕਰਕੇ ਉਨ੍ਹਾਂ ਖ਼ਿਲਾਫ਼ ਆਚਰਣ ਨਿਯਮ ਤਹਿਤ ਕਾਰਵਾਈ ਕੀਤੀ ਜਾਵੇਗੀ। ਕਾਂਗੜਾ ਜ਼ਿਲ੍ਹੇ ਵਿੱਚ ਪੁਲ ਡਿੱਗਣ ਦੇ ਮਾਮਲੇ ਵਿੱਚ 3 ਕਾਰਜਕਾਰੀ ਇੰਜਨੀਅਰ, 4 ਸਹਾਇਕ ਇੰਜਨੀਅਰ ਅਤੇ 2 ਜੂਨੀਅਰ ਇੰਜਨੀਅਰਾਂ ਖ਼ਿਲਾਫ਼ ਚਾਰਜਸ਼ੀਟ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੁੰਬਈ ਹਵਾਈ ਅੱਡੇ ਦੇ ਰਨਵੇ 'ਤੇ ਫਿਸਲੀ ਚਾਰਟਰਡ ਫਲਾਈਟ, ਜਹਾਜ਼ ਦੇ ਹੋਏ ਦੋ ਟੋਟੇ

ਇਸੇ ਤਰ੍ਹਾਂ ਹਮੀਰਪੁਰ ਜ਼ਿਲ੍ਹੇ ਦੇ ਜਾਹੂ ਵਿੱਚ ਪੁਲ ਡਿੱਗਣ ਦੇ ਮਾਮਲੇ ਵਿੱਚ 2 ਕਾਰਜਕਾਰੀ ਇੰਜਨੀਅਰ, 1 ਸਹਾਇਕ ਇੰਜਨੀਅਰ ਅਤੇ 2 ਜੂਨੀਅਰ ਇੰਜਨੀਅਰਾਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਪੁਲਾਂ ਦੇ ਡਿੱਗਣ ਦੀ ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਨੇ ਰਾਜ ਸਰਕਾਰ ਨੂੰ ਚਾਰਜਸ਼ੀਟ ਦਾ ਖਰੜਾ ਭੇਜਿਆ ਸੀ, ਜਿਸ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਦੋਵੇਂ ਪੁਲਾਂ ਦੇ ਡਿੱਗਣ ਦੀ ਸੂਰਤ ਵਿੱਚ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਵਿੱਚ ਕੁੱਲ 2500 ਪੁਲ ਹਨ, ਜਿਨ੍ਹਾਂ ਵਿੱਚੋਂ 200 ਵੈਲੀ ਬ੍ਰਿਜ ਹਨ। ਇਨ੍ਹਾਂ ਵੈਲੀ ਬ੍ਰਿਜਾਂ ਦੀ ਸਮਰੱਥਾ 9 ਟਨ ਹੈ।

ਤਬਾਹੀ ਤੋਂ ਪਹਿਲਾਂ ਡੇਢ ਮਹੀਨੇ ਵਿੱਚ 5 ਪੁਲ ਢਹਿ ਗਏ ਸਨ
ਇਸ ਤਬਾਹੀ ਤੋਂ ਪਹਿਲਾਂ ਇਸ ਸਾਲ ਮਾਰਚ ਤੋਂ ਅਪ੍ਰੈਲ ਦਰਮਿਆਨ ਕਰੀਬ ਡੇਢ ਮਹੀਨੇ 'ਚ ਸੂਬੇ 'ਚ 5 ਪੁਲ ਡਿੱਗ ਗਏ ਸਨ। ਇਸ ਵਿੱਚ ਚੰਬਾ ਅਤੇ ਸਿਰਮੌਰ ਵਿੱਚ ਦੋ ਪੁਲ ਸਮਰੱਥਾ ਤੋਂ ਵੱਧ ਵਾਹਨਾਂ ਦੇ ਲੰਘਣ ਕਾਰਨ ਢਹਿ ਗਏ ਹਨ ਅਤੇ ਚੱਬਾ ਵਿੱਚ ਇੱਕ ਪੁਲ ਢਿੱਗਾਂ ਡਿੱਗਣ ਕਾਰਨ ਢਹਿ ਗਿਆ ਹੈ। ਇਸ ਤੋਂ ਇਲਾਵਾ ਜਾਹੂ ਅਤੇ ਕਾਂਗੜਾ ਵਿੱਚ ਦੋ ਪੁਲਾਂ ਦਾ ਨਿਰਮਾਣ ਚੱਲ ਰਿਹਾ ਸੀ। ਇਨ੍ਹਾਂ ਦੋਵਾਂ ਪੁਲਾਂ ਦੇ ਡਿੱਗਣ ਵਿੱਚ ਅਧਿਕਾਰੀ ਅਤੇ ਠੇਕੇਦਾਰ ਦੋਸ਼ੀ ਪਾਏ ਗਏ ਹਨ। ਮਕੈਨੀਕਲ ਅਤੇ ਡਿਜ਼ਾਈਨਿੰਗ ਨੂੰ ਲੈ ਕੇ ਇਨ੍ਹਾਂ ਦੋਵਾਂ 'ਚ ਖਾਮੀਆਂ ਪਾਈਆਂ ਗਈਆਂ ਹਨ। ਵਿਭਾਗ ਨੇ ਆਪਣੀ ਸਮਰੱਥਾ ਤੋਂ ਵੱਧ ਵਾਹਨ ਲੰਘਣ ਕਾਰਨ ਚੰਬਾ ਵਿੱਚ ਟੁੱਟੇ ਪੁਲ ਨੂੰ ਉਸਾਰੀ ਕੰਪਨੀ ਤੋਂ ਪੈਸੇ ਵਸੂਲ ਕੇ ਦੁਬਾਰਾ ਬਣਵਾਇਆ ਹੈ, ਜਦਕਿ ਸਿਰਮੌਰ ਪੁਲ ਦੇ ਮਾਮਲੇ ਵਿੱਚ ਵੀ ਵਾਹਨ ਮਾਲਕਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 

 


Tarsem Singh

Content Editor

Related News