CLAT ਦਾ ਬਦਲਿਆ ਪੈਟਰਨ, ਹੁਣ ਨਹੀਂ ਆਉਣਗੇ ਲੀਗਲ ਐਪਟੀਟਿਊਟ ਦੇ ਪ੍ਰਸ਼ਨ
Friday, Nov 22, 2019 - 06:43 PM (IST)

ਜੋਧਪੁਰ—ਲਾਅ ਯੂਨੀਵਰਸਿਟੀ 'ਚ ਦਾਖਲੇ ਦੀ ਰਾਹ ਹੁਣ ਆਸਾਨ ਹੋ ਗਈ ਹੈ। ਬੈਂਗਲੁਰੂ 'ਚ ਆਯੋਜਿਤ ਕੰਸੋਰਟੀਅਮ ਆਫ ਨੈਸ਼ਨਲ ਲਾਅ ਯੂਨੀਵਰਸਿਟੀਜ਼ ਦੀ ਬੈਠਕ 'ਚ ਫੈਸਲਾ ਲਿਆ ਗਿਆ ਹੈ ਕਿ ਕਾਮਨ ਲਾਅ ਐਂਟਰੇਂਸ ਟੈਸਟ (ਕਲੈਟ) 'ਚ ਲੀਗਲ ਐਪਟੀਟਿਊਟ ਨਾਲ ਜੁੜੇ ਪ੍ਰਸ਼ਨ ਹੁਣ ਨਹੀਂ ਪੁੱਛੇ ਜਾਣਗੇ। ਜੀ.ਕੇ. 'ਚ ਕਰੰਟ ਅਫੇਅਰ ਨਾਲ ਜੁੜੇ ਪ੍ਰਸ਼ਨ ਹੋਣਗੇ। ਅਗਲੀ ਵਾਰ ਤੋਂ ਕੁਆਂਟਿਟੇਟਿਵ ਤਕਨੀਕਸ, ਇੰਗਲਿਸ਼, ਕਰੰਟ ਅਫੇਅਰਜ਼,ਡਿਡੱਕਟਿਵ ਅਤੇ ਲਾਜੀਕਲ ਰੀਜ਼ਨਿੰਗ ਨਾਲ ਜੁੜੇ ਪ੍ਰਸ਼ਨ ਪ੍ਰਸ਼ਨ ਪੁੱਛੇ ਜਾਣਗੇ। ਦੱਸਣਯੋਗ ਹੈ ਕਿ 21 ਲਾਅ ਯੂਨੀਵਰਸਿਟੀ 'ਚ ਦਾਖਲੇ ਨੂੰ ਅਗਲੀ ਕਲੈਟ 10 ਮਈ ਨੂੰ ਹੋਵੇਗੀ।