ਹੁਣ ਘਰ ਬੈਠੇ ਬਦਲੋ ਆਧਾਰ ਕਾਰਡ ''ਚ ਆਪਣਾ ਪਤਾ, ਵੀਡੀਓ ''ਚ ਵੇਖੋ ਪੂਰਾ ਤਰੀਕਾ

07/24/2020 5:36:06 PM

ਨਵੀਂ ਦਿੱਲੀ : ਹੁਣ ਤੁਸੀਂ ਘਰ ਬੈਠੇ ਹੀ ਆਧਾਰ ਕਾਰਡ ਵਿਚ ਆਪਣਾ ਪਤਾ ਬਦਲ ਸਕਦੇ ਹੋ। ਦਰਅਸਲ UIDAI ਨੇ ਆਧਾਰ ਵਿਚ ਘਰ ਦਾ ਪਤਾ ਬਦਲਵਾਉਣ ਨਾਲ ਜੁੜੀ ਨਵੀਂ ਸਰਵਿਸ ਦਾ ਐਲਾਨ ਕੀਤਾ ਹੈ। ਇਹ ਸਰਵਿਸ ਕੋਰੋਨਾ ਆਫ਼ਤ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਹੈ। ਕਿਉਂਕਿ ਕੋਰੋਨਾ ਆਫ਼ਤ ਵਿਚ ਕਈ ਲੋਕਾਂ ਨੂੰ ਆਪਣਾ ਸ਼ਹਿਰ ਬਦਲਣਾ ਪਿਆ ਹੈ। ਅਜਿਹੇ ਵਿਚ ਕਰੋੜਾਂ ਲੋਕਾਂ ਨੂੰ ਸਰਕਾਰੀ ਕੰਮ ਲਈ ਆਪਣੇ ਘਰ ਦੇ ਪਤੇ ਨੂੰ ਲੈ ਕੇ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ UIDAI ਨੇ ਇਕ ਵੀਡੀਓ ਵੀ ਜ਼ਾਰੀ ਕੀਤੀ। ਇਸ ਵੀਡੀਓ ਵਿਚ ਘਰ ਦਾ ਪਤਾ ਬਦਲਵਾਉਣ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਸ ਵੀਡੀਓ ਨੂੰ ਵੇਖਕੇ ਤੁਸੀਂ ਆਸਾਨੀ ਨਾਲ ਆਪਣੇ ਘਰ ਦਾ ਪਤਾ ਆਧਾਰ ਕਾਰਡ ਵਿਚ ਬਦਲ ਸਕਦੇ ਹੋ।



UIDAI ਨੇ ਟਵਿਟਰ 'ਤੇ ਟਵੀਟ ਕਰਕੇ ਦੱਸਿਆ ਹੈ ਕਿ ਇਸ ਲਈ ਤੁਸੀਂ ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈਬਸਾਈਟ https://uidai.gov.in/ 'ਤੇ ਜਾਓ। ਵੈਬਸਾਈਟ 'ਤੇ ਜਾ ਕੇ ਤੁਹਾਨੂੰ Online Address Update 'ਤੇ ਕਲਿੱਕ ਕਰਣਾ ਹੋਵੇਗਾ। ਇੱਥੇ ਤੁਹਾਨੂੰ ਆਪਣੇ ਮੌਜੂਦਾ ਘਰ ਦਾ ਸਹੀ ਪਤਾ ਅਪਡੇਟ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਹਾਇਕ ਡਾਕਿਊਮੈਂਟ ਦੀ ਕਲਰਡ ਸਕੈਨ ਫ਼ਾਇਲ ਅਪਲੋਡ ਕਰਣੀ ਹੋਵੇਗੀ। ਇਸ ਨੂੰ ਅਪਲੋਡ ਕਰਣ ਦੇ ਬਾਅਦ ਤੁਹਾਡਾ ਨਵਾਂ ਪਤਾ ਅਪਡੇਟ ਹੋ ਜਾਵੇਗਾ। ਇਸ ਪ੍ਰੋਸੈਸ ਜ਼ਰੀਏ ਤੁਹਾਨੂੰ ਹੁਣ ਲੰਬੀ ਲਾਈਨ ਵਿਚ ਨਹੀਂ ਲਗਣਾ ਪਵੇਗਾ ਅਤੇ ਨਾ ਹੀ ਕੋਈ ਫ਼ੀਸ ਦੇਣੀ ਹੋਵੇਗੀ।

ਪਤਾ ਬਦਲਣ ਦੀ ਪੂਰੀ ਪ੍ਰਕਿਰਿਆ
ਸਭ ਤੋਂ ਪਹਿਲਾਂ UIDAI ਦੀ ਵੈਬਸਾਈਟ https://uidai.gov.in/https://uidai.gov.in/ 'ਤੇ ਜਾਓ। ਫਿਰ My Adhaar ਵਾਲੀ ਆਪਸ਼ਨ ਮਿਲੇਗੀ। ਇਸ ਤੋਂ ਬਾਅਦ Udate Your Aadhaar ਵਿਚ ਜਾ ਕੇ Update your address online 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਇਕ ਨਵਾਂ ਪੇਜ਼ ਖੁੱਲ੍ਹੇਗਾ। ਫਿਰ Proceed to Update Address 'ਤੇ ਕਲਿਕ ਕਰੋ। ਇਸ ਦੇ ਬਾਅਦ ਫਿਰ ਇਕ ਨਵਾਂ ਪੇਜ ਖੁੱਲ੍ਹੇਗਾ। ਇਸ ਪੇਜ 'ਤੇ ਸਭ ਤੋਂ ਪਹਿਲਾਂ ਆਪਣਾ ਆਧਾਰ ਨੰਬਰ, ਕੈਪਚਾ ਵੈਰੀਫਿਕੇਸ਼ਨ ਕੋਲ ਅਪਡੇਟ ਕਰਕੇ Send OTP 'ਤੇ ਕਲਿਕ ਕਰੋ। ਹੁਣ ਤੁਹਾਡੇ ਆਧਾਰ ਰਜਿਸਟਰਡ ਨੰਬਰ 'ਤੇ ਇਕ ਓ.ਟੀ.ਪੀ. ਆਵੇਗਾ ਅਤੇ ਉਸ ਨੂੰ ਭਰ ਦਿਓ। ਇਸ ਨੂੰ ਭਰਨ ਤੋਂ ਬਾਅਦ ਤੁਹਾਨੂੰ Data Update Request 'ਤੇ ਕਲਿੱਕ ਕਰਣਾ ਹੋਵੇਗਾ। ਇਸ ਦੇ ਬਾਅਦ ਪਤੇ ਵਾਲੇ ਆਪਸ਼ਨ 'ਤੇ ਕਲਿੱਕ ਕਰਦੇ ਹੀ ਤੁਹਾਡੇ ਘਰ ਦਾ ਪਤਾ ਬਦਲ ਜਾਵੇਗਾ।


cherry

Content Editor

Related News