ਰਾਮ ਰਹੀਮ ਖਿਲਾਫ ਚੱਲ ਰਹੇ ਰੰਜੀਤ ਕਤਲ ਕੇਸ ''ਚ ਜੱਜ ਬਦਲਣ ਦੀ ਕੀਤੀ ਗਈ ਮੰਗ

12/07/2019 5:49:49 PM

ਪੰਚਕੂਲਾ—ਸਾਧਵੀ ਯੌਨ ਸ਼ੋਸ਼ਣ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ 'ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਇੱਕ ਸਹਿਯੋਗੀ ਅਤੇ ਦੋਸ਼ੀ ਕ੍ਰਿਸ਼ਣ ਲਾਲ ਨੇ ਵਿਸ਼ੇਸ਼ ਸੀ.ਬੀ.ਆਈ ਅਦਾਲਤ 'ਚ ਇੱਕ ਪਟੀਸ਼ਨ ਲਗਾਈ ਹੈ। ਇਸ 'ਚ ਉਸ ਨੇ ਮੰਗ ਕੀਤੀ ਹੈ ਕਿ ਡੇਰਾ ਪ੍ਰਬੰਧਕ ਰੰਜੀਤ ਸਿੰਘ ਹੱਤਿਆ ਮਾਮਲੇ 'ਚ ਉਹ ਸੀ.ਬੀ.ਆਈ ਦੇ ਵਿਸ਼ੇਸ ਜੱਜ ਜਗਦੀਪ ਸਿੰਘ ਤੋਂ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਵਾਉਣਾ ਚਾਹੁਦਾ।

ਬਚਾਅ ਪੱਖ ਨੇ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਖਿਲਾਫ ਪਹਿਲਾਂ ਹੀ ਦੋ ਮਾਮਲਿਆਂ 'ਚ ਜਗਦੀਪ ਸਿੰਘ ਸਜ਼ਾ ਸੁਣਾ ਚੁੱਕੇ ਹਨ। ਇਸ ਲਈ ਹੁਣ ਤੀਜੇ ਮਾਮਲੇ 'ਚ ਵੀ ਉਹ ਕਿਸੇ ਹੋਰ ਜੱਜ ਤੋਂ ਸੁਣਵਾਈ ਕਰਵਾਉਣਾ ਚਾਹੁੰਦੇ ਹਨ। ਇਸ ਮਾਮਲੇ 'ਚ ਸੀ.ਬੀ.ਆਈ ਨੇ ਆਪਣਾ ਜਵਾਬ ਦਾਖਲ ਕਰਦੇ ਹੋਏ ਪਟੀਸ਼ਨ 'ਚ ਜੋ ਗੱਲਾਂ ਕੀਤੀਆਂ, ਉਸ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਕਰ ਦਿੱਤਾ ਹੈ ਅਤੇ ਮਾਮਲੇ 'ਚ ਜਾਣ ਬੁੱਝ ਕੇ ਦੇਰੀ ਕਰਵਾਉਣ ਦੀ ਗੱਲ ਕੀਤੀ ਹੈ।

ਦੱਸਣਯੋਗ ਹੈ ਕਿ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਦੋਸ਼ੀ ਗੁਰਮੀਤ ਰਾਮ ਰਹੀਮ 'ਤੇ ਚੱਲ ਰਹੇ ਡੇਰੇ ਦੇ ਮੈਨੇਜਰ ਰੰਜੀਤ ਕਤਲ ਕੇਸ ਨੇ ਅੱਜ ਪੰਚਕੂਲਾ ਸਥਿਤ ਵਿਸ਼ੇਸ਼ ਸੀ.ਬੀ.ਆਈ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ। ਬਾਕੀ ਦੋਸ਼ੀ ਸਿੱਧੇ ਅਦਾਲਤ 'ਚ ਪੇਸ਼ ਹੋਏ। ਸੁਣਵਾਈ ਦੌਰਾਨ ਅੱਜ ਫਾਈਨਲ ਬਹਿਸ ਸ਼ੁਰੂ ਹੋਣੀ ਸੀ ਜੋ ਕਿ ਨਹੀਂ ਹੋ ਸਕੀ। ਅੱਜ ਦੀ ਸੁਣਵਾਈ 'ਚ ਬਚਾਅ ਪੱਖ ਨੇ ਵਿਸ਼ੇਸ਼ ਸੀ.ਬੀ. ਆਈ ਕੋਰਟ 'ਚ ਇਕ ਪਟੀਸ਼ਨ ਲਗਾਈ। ਪਟੀਸ਼ਨ ਲਗਾ ਕੇ ਬਚਾਅ ਪੱਖ ਨੇ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਸੁਣਵਾਈ ਸੀ.ਬੀ.ਆਈ ਕੋਰਟ 'ਚ ਨਹੀਂ ਕਰਵਾਉਣਾ ਚਾਹੁੰਦੇ ਬਲਕਿ ਕਿਸੇ ਹੋਰ ਕੋਰਟ 'ਚ ਕਰਵਾਉਣਾ ਚਾਹੁੰਦੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ 2019 ਨੂੰ ਹੋਵੇਗੀ।

ਜ਼ਿਕਰਯੋਗ ਹੈ ਕਿ ਡੇਰਾ ਪ੍ਰਬੰਧਕ ਰੰਜੀਤ ਸਿੰਘ ਹੱਤਿਆ ਮਾਮਲੇ 'ਚ ਪਿਛਲੇ ਲੰਬੇ ਸਮੇਂ ਤੋਂ ਸੁਣਵਾਈ ਚੱਲ ਰਹੀ ਹੈ। ਦੋਵਾਂ ਪੱਖਾਂ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕਰਨ ਤੋਂ ਬਾਅਦ ਹੁਣ ਫਾਈਨਲ ਬਹਿਸ ਸ਼ੁਰੂ ਹੋਣ ਵਾਲੀ ਹੈ ਪਰ ਸ਼ਨੀਵਾਰ ਨੂੰ ਅਚਾਨਕ ਬਚਾਅ ਪੱਖ ਵੱਲੋਂ ਪਟੀਸ਼ਨ ਲਗਾ ਕੇ ਜੱਜ ਬਦਲਣ ਦੀ ਮੰਗ ਕੀਤੀ ਗਈ ਹੈ।


Iqbalkaur

Content Editor

Related News