ਆਂਧਰਾ ਪ੍ਰਦੇਸ਼ : ਹੜ੍ਹ ਕਾਰਨ ਚੰਦਰਬਾਬੂ ਨਾਇਡੂ ਨੂੰ ਘਰ ਖਾਲੀ ਕਰਨ ਦਾ ਨੋਟਿਸ

Saturday, Aug 17, 2019 - 07:16 PM (IST)

ਆਂਧਰਾ ਪ੍ਰਦੇਸ਼ : ਹੜ੍ਹ ਕਾਰਨ ਚੰਦਰਬਾਬੂ ਨਾਇਡੂ ਨੂੰ ਘਰ ਖਾਲੀ ਕਰਨ ਦਾ ਨੋਟਿਸ

ਅਮਰਾਵਤੀ— ਆਂਧਰਾ ਪ੍ਰਦੇਸ਼ ਦੇ ਅਧਿਕਾਰੀਆਂ ਨੇ ਹੜ੍ਹ ਦੀ ਭਿਆਨਕ ਸਥਿਤੀ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੂੰ ਕ੍ਰਿਸ਼ਣਾ ਨਦੀ ਦੇ ਤੱਟ 'ਤੇ ਸਥਿਤ ਘਰ ਨੂੰ ਖਾਲੀ ਕਰਨ ਲਈ ਨੋਟਿਸ ਦਿੱਤਾ। ਕ੍ਰਿਸ਼ਣਾ ਨਦੀ ਦੇ ਵਧਦੇ ਪਾਣੀ ਕਾਰਨ ਇਸਦੇ ਕਿਨਾਰੇ ਸਥਿਤ ਘਰਾਂ 'ਚ ਪਾਣੀ ਵੜ੍ਹਣ ਦਾ ਖਦਸਾ ਹੈ। ਮਾਲੀਆ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਹੈ। ਅਧਿਕਾਰੀਆਂ ਨੇ ਤਿਹਾ ਕਿ ਜਾਨ ਮਾਲ ਦੇ ਨੁਕਸਾਨ ਨੂੰ ਰੋਕਣ ਲਈ 32 ਘਰਾਂ ਨੂੰ ਨੋਟਿਸ ਦਿੱਤੇ ਗਏ ਹਨ।

ਤੇਲੁਗੂ ਦੇਸ਼ਮ ਪਾਰਟੀ ਦੇ ਮੁੱਖੀ ਤੇ ਆਂਧਰਾ ਵਿਧਾਨ ਸਭਾ 'ਚ ਵਿਰੋਧੀ ਦੇ ਨੇਤਾ ਚੰਦਰਬਾਬੂ ਨਾਇਡੂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕੁਝ ਦਿਨ ਪਹਿਲਾਂ ਘਰ ਤੋਂ ਚਲੇ ਗਏ ਸੀ। ਕਿਉਂਕਿ ਨਾਇਡੂ ਦੇ ਘਰ 'ਤੇ ਕੋਈ ਵੀ ਨਹੀਂ ਸੀ, ਇਸ ਲਈ ਉਨਦਾਵੱਲੀ ਗ੍ਰਾਮ ਮਾਲੀਆ ਅਧਿਕਾਰੀ ਨੇ ਇਸ ਦੇ ਪ੍ਰਵੇਸ਼ ਦੁਆਰ 'ਤੇ ਨੋਟਿਸ ਲਗਾ ਦਿੱਤਾ। ਹਾਲਾਂਕਿ ਸੱਤਾਧਾਰੀ ਵਾਈ.ਐੱਸ.ਆਰ. ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਦੋਸ਼ ਹੈ ਕਿ ਨਾਇਡੂ 'ਹੜ੍ਹ ਸ਼ੁਰੂ ਹੋਣ ਤੋਂ ਬਾਅਦ ਤੋਂ ਹੈਦਰਾਬਾਦ ਭੱਜ ਗਏ ਹਨ।'


author

Inder Prajapati

Content Editor

Related News