ਚੰਦਨ ਗੁਪਤਾ ਮਾਮਲੇ ''ਚ NIA ਕੋਰਟ ਦਾ 6 ਸਾਲ ਬਾਅਦ ਆਇਆ ਫੈਸਲਾ ; 28 ਦੋਸ਼ੀ, 2 ਬਰੀ
Friday, Jan 03, 2025 - 11:27 AM (IST)
ਲਖਨਊ- ਏ.ਬੀ.ਵੀ.ਪੀ. ਦੇ ਵਰਕਰ ਚੰਦਨ ਗੁਪਤਾ ਦੇ ਕਤਲਕਾਂਡ ’ਚ 6 ਸਾਲ ਬਾਅਦ ਐੱਨ. ਆਈ. ਏ. ਕੋਰਟ ਨੇ ਫੈਸਲਾ ਸੁਣਾਉਂਦੇ ਹੋਏ 28 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ, ਜਦੋਂਕਿ 2 ਨੂੰ ਬਰੀ ਕਰ ਦਿੱਤਾ। 3 ਜਨਵਰੀ ਨੂੰ ਕੋਰਟ ’ਚ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ। ਕਾਸਗੰਜ ’ਚ ਤਿਰੰਗਾ ਯਾਤਰਾ ਦੌਰਾਨ ਹੋਏ ਦੰਗਿਆਂ ਵਿਚ ਚੰਦਨ ਗੁਪਤਾ ਦੀ ਹੱਤਿਆ ਹੋਈ ਸੀ। ਇਸ ਮਾਮਲੇ ’ਚ ਸਲੀਮ, ਵਸੀਮ ਤੇ ਨਸੀਮ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਦੱਸਣਯੋਗ ਹੈ ਕਿ 2018 ’ਚ ਗਣਤੰਤਰ ਦਿਵਸ ਦੇ ਮੌਕੇ ’ਤੇ ਚੰਦਨ ਗੁਪਤਾ ਨੇ ਏ. ਬੀ. ਵੀ. ਪੀ. ਤੇ ਹਿੰਦੂ ਯੁਵਾ ਵਾਹਿਨੀ ਦੇ ਵਰਕਰਾਂ ਨਾਲ ਕਾਸਗੰਜ ’ਚ ਤਿਰੰਗਾ ਯਾਤਰਾ ਕੱਢੀ ਸੀ, ਜਿਸ ਦੀ ਪੁਲਸ ਨੇ ਇਜਾਜ਼ਤ ਨਹੀਂ ਦਿੱਤੀ ਸੀ। ਜ਼ਿਲ੍ਹੇ ਦੇ ਮੁਸਲਿਮ ਬਹੁਗਿਣਤੀ ਇਲਾਕੇ ’ਚੋਂ ਤਿਰੰਗਾ ਯਾਤਰਾ ਲੰਘਣ ਲੱਗੀ ਤਾਂ ਵਿਰੋਧ ਸ਼ੁਰੂ ਹੋ ਗਿਆ। ਇਸ ’ਤੇ ਦੋਵਾਂ ਧਿਰਾਂ ’ਚ ਬਹਿਸ ਹੋ ਗਈ, ਜੋ ਬਾਅਦ ’ਚ ਕੁੱਟਮਾਰ ਵਿਚ ਬਦਲ ਲਈ।
ਇਹ ਵੀ ਪੜ੍ਹੋ : ਸੜਕ ਹਾਦਸੇ 'ਚ 4 ਦੋਸਤਾਂ ਦੀ ਮੌਤ, ਨਵੇਂ ਸਾਲ 'ਤੇ ਘੁੰਮਣ ਗਏ ਸਨ ਹਰਿਦੁਆਰ
ਇਹ ਵਾਰਦਾਤ ਜ਼ਿਲ੍ਹੇ ਦੇ ਬੱਡੂਨਗਰ ਇਲਾਕੇ ’ਚ ਹੋਈ, ਜਿੱਥੇ ਲੱਗਭਗ ਅੱਧਾ ਘੰਟਾ ਤਿਰੰਗਾ ਯਾਤਰਾ ’ਤੇ ਪੱਥਰਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਗੋਲੀ ਚੱਲ ਗਈ, ਜੋ ਚੰਦਨ ਗੁਪਤਾ ਨੂੰ ਲੱਗੀ। ਉਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਪਿੱਛੋਂ ਪੂਰੇ ਸ਼ਹਿਰ ’ਚ ਤਣਾਅ ਫੈਲ ਗਿਆ। ਦੰਗਿਆਂ ਦੇ ਡਰੋਂ ਸੂਬਾ ਸਰਕਾਰ ਨੇ ਪੀ. ਏ. ਸੀ. ਤੇ ਆਰ. ਏ. ਐੱਫ. ਨੂੰ ਤਾਇਨਾਤ ਕਰ ਦਿੱਤਾ। ਇਸ ਮਾਮਲੇ ’ਚ 29 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਹਾਲਾਤ ਵਿਗੜਨ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ। ਬਾਅਦ ’ਚ ਇਸ ਮਾਮਲੇ ਦੀ ਜਾਂਚ ਐੱਨ.ਆਈ.ਏ. ਨੂੰ ਸੌਂਪ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8