ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਦੁਖਦ ਤੇ ਸ਼ਰਮ ਦੀ ਗੱਲ : ਨਰਿੰਦਰ ਮੋਦੀ

06/26/2019 4:31:50 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਲਈ ਈ.ਵੀ.ਐੱਮ. 'ਤੇ ਦੇਸ਼ ਲਗਾਉਣ ਨੂੰ ਲੈ ਕੇ ਕਾਂਗਰਸ 'ਤੇ ਵਰ੍ਹਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਿਰੋਧੀ ਧਿਰ ਨੂੰ ਨਕਾਰਾਤਮਕਤਾ ਤਿਆਗਨ ਅਤੇ ਦੇਸ਼ ਦੀ ਵਿਕਾਸ ਯਾਤਰਾ 'ਚ ਸਕਾਰਾਤਮਕ ਯੋਗਦਾਨ ਦੇਣ ਦੀ ਨਸੀਹਤ ਦਿੱਤੀ। ਉਨ੍ਹਾਂ ਨੇ ਝਾਰਖੰਡ 'ਚ ਭੀੜ ਵਲੋਂ ਇਕ ਨੌਜਵਾਨ ਦਾ ਕਤਲ ਕੀਤੇ ਜਾਣ 'ਤੇ ਦੁਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਨੂੰ ਲੈ ਕੇ ਪੂਰੇ ਰਾਜ ਨੂੰ ਬੁਰਾ ਦੱਸਣਾ ਗਲਤ ਹੈ ਅਤੇ ਇਸ 'ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਬਿਹਾਰ 'ਚ 'ਚਮਕੀ ਬੁਖਾਰ' ਕਾਰਨ ਬੱਚਿਆਂ ਦੀ ਲਗਾਤਾਰ ਮੌਤ 'ਤੇ ਦੁਖ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਥਿਤੀ ਸਾਡੀ 70 ਸਾਫ਼ ਦੀਆਂ ਅਸਫ਼ਲਤਾਵਾਂ 'ਚੋਂ ਇਕ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਨ੍ਹਾਂ ਅਸਫ਼ਲਤਾਵਾਂ ਨਾਲ ਨਜਿੱਠਣ ਦਾ ਹੱਲ ਲੱਭਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਦੁਖਦ ਅਤੇ ਸ਼ਰਮ ਦੀ ਗੱਲ ਹੈ।

ਰਾਸ਼ਟਰਪਤੀ ਦੇ ਭਾਸ਼ਣ 'ਤੇ ਰਾਜ ਸਭਾ 'ਚ ਧੰਨਵਾਦ ਪ੍ਰਸਤਾਵ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਪੀ.ਐੱਮ. ਮੋਦੀ ਨੇ ਇਹ ਗੱਲ ਕਹੀ। ਉਨ੍ਹਾਂ ਨੇ ਹਾਲ 'ਚ ਸੰਪੰਨ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦੇ ਹੋਏ ਕਿਹਾ,''ਅਜਿਹੇ ਮੌਕੇ ਘੱਟ ਆਉਂਦੇ ਹਨ, ਜਦੋਂ ਚੋਣਾਂ ਖੁਦ ਜਨਤਾ ਲੜਦੀ ਹੈ। 2019 ਦੀਆਂ ਚੋਣਾਂ ਦਲਾਂ ਤੋਂ ਪਰੇ ਦੇਸ਼ ਦੀ ਜਨਤਾ ਲੜ ਰਹੀ ਸੀ।'' ਭਾਜਪਾ ਦੀ ਅਗਵਾਈ ਵਾਲੀ ਰਾਜਗ ਨੂੰ ਲੋਕ ਸਭਾ ਚੋਣਾਂ 'ਚ ਮਿਲੇ ਬਹੁਮਤ ਨੂੰ ਦੇਸ਼ ਦੀ ਹਾਰ ਦੱਸਣ ਲਈ ਕਾਂਗਰਸ 'ਤੇ ਵਰ੍ਹਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਅਜਿਹਾ ਕਹਿਣਾ ਦੇਸ਼ ਦੇ ਕਰੋੜਾਂ ਵੋਟਰਾਂ, ਕਿਸਾਨਾਂ ਅਤੇ ਮੀਡੀਆ ਦਾ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚੋਣਾਂ ਵਿਸ਼ੇਸ਼ ਸਨ, ਕਈ ਦਹਾਕਿਆਂ ਬਾਅਦ ਪੂਰਨ ਬਹੁਮਤ ਦੀਆਂ ਸਰਕਾਰ ਬਣਨਾ ਵੋਟਰਾਂ ਦੀ ਸੋਚ ਦੀ ਸਥਿਰਤਾ ਜ਼ਾਹਰ ਕਰਦਾ ਹੈ।''

ਝਾਰਖੰਡ 'ਚ ਭੀੜ ਵਲੋਂ ਇਕ ਨੌਜਵਾਨ ਦਾ ਕਤਲ ਕੀਤੇ ਜਾਣ ਨੂੰ ਦੁਖਦ ਅਤੇ ਸ਼ਰਮਨਾਕ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ, ਇਹ ਅਸੀਂ ਮੰਨਦੇ ਹਾਂ ਪਰ ਇਸ ਨੂੰ ਲੈ ਕੇ ਪੂਰੇ ਰਾਜ ਨੂੰ ਗਲਤ ਦੱਸਿਆ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਸਾਰੇ ਨਾਗਰਿਕਾਂ ਨੂੰ ਕਟਘਰੇ 'ਚ ਖੜ੍ਹਾ ਕਰ ਕੇ ਅਸੀਂ ਆਪਣੀ ਰਾਜਨੀਤੀ ਤਾਂ ਕਰ ਸਕਦੇ ਹਾਂ ਪਰ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।


DIsha

Content Editor

Related News