ਬਿਹਾਰ ਦੇ CM ਨਿਤੀਸ਼ ਕੁਮਾਰ ''ਤੇ ਸੁੱਟੀ ਗਈ ਕੁਰਸੀ, ਵਾਲ-ਵਾਲ ਬਚੇ

Tuesday, Feb 14, 2023 - 10:49 AM (IST)

ਬਿਹਾਰ ਦੇ CM ਨਿਤੀਸ਼ ਕੁਮਾਰ ''ਤੇ ਸੁੱਟੀ ਗਈ ਕੁਰਸੀ, ਵਾਲ-ਵਾਲ ਬਚੇ

ਔਰੰਗਾਬਾਦ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਔਰੰਗਾਬਾਦ 'ਚ 'ਸਮਾਧਾਨ ਯਾਤਰਾ' ਦੌਰਾਨ ਕੁਰਸੀ ਨਾਲ ਹਮਲਾ ਹੋਇਆ। ਹਾਲਾਂਕਿ ਇਸ ਹਮਲੇ ਵਿਚ ਮੁੱਖ ਮੰਤਰੀ ਵਾਲ-ਵਾਲ ਬਚ ਗਏ। ਦਰਅਸਲ ਨਿਤੀਸ਼ ਕੁਮਾਰ 'ਤੇ ਔਰੰਗਾਬਾਦ 'ਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਅਜਿਹੇ ਵਿਚ ਗੁੱਸੇ 'ਚ ਆਏ ਲੋਕਾਂ ਨੇ ਮੁੱਖ ਮੰਤਰੀ 'ਤੇ ਪਲਾਸਟਿਕ ਦੀ ਕੁਰਸੀ ਸੁੱਟ ਦਿੱਤੀ।

ਹਮਲੇ 'ਚ ਮੁੱਖ ਮੰਤਰੀ ਵਾਲ-ਵਾਲ ਬਚ ਗਏ। ਟੁੱਟੀ ਹੋਈ ਕੁਰਸੀ ਨਿਤੀਸ਼ ਕੁਮਾਰ ਦੇ ਠੀਕ ਸਾਹਮਣੇ ਤੋਂ ਨਿਕਲ ਗਈ। ਇਸ ਦੌਰਾਨ ਸੁਰੱਖਿਆ ਕਾਮਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਮੁੱਖ ਮੰਤਰੀ ਕੰਚਨਪੁਰ 'ਚ ਪੰਚਾਇਤ ਸਰਕਾਰ ਭਵਨ ਦਾ ਉਦਘਾਟਨ ਕਰਨ ਪੁੱਜੇ ਸਨ। ਇਸ ਦੌਰਾਨ ਨਿਤੀਸ਼ ਤੋਂ ਨਾਰਾਜ਼ ਪੇਂਡੂਆਂ ਨੇ ਕੁਰਸੀਆਂ ਤੋੜ ਦਿੱਤੀਆਂ, ਉਦੋਂ ਹੀ ਇਕ ਵਿਅਕਤੀ ਨੇ ਤੋੜੀ ਹੋਈ ਕੁਰਸੀ ਮੁੱਖ ਮੰਤਰੀ ਵੱਲ ਸੁੱਟ ਦਿੱਤੀ। ਇਸ ਦੌਰਾਨ ਸੁਰੱਖਿਆ ਕਰਮਚਾਰੀ ਨੌਜਵਾਨ ਦੀ ਭਾਲ ਵਿਚ ਲੱਗ ਗਏ।

 

‘ਸਮਾਧਾਨ ਯਾਤਰਾ’ ਦੌਰਾਨ ਲੋਕਾਂ ਦੀ ਨਾਰਾਜ਼ਗੀ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ 5 ਫਰਵਰੀ ਨੂੰ ਕਟਿਹਾਰ 'ਚ ਮੁੱਖ ਮੰਤਰੀ ਨੂੰ ਨਾ ਮਿਲਣ ਦਿੱਤੇ ਜਾਣ ਤੋਂ ਨਾਰਾਜ਼ ਲੋਕਾਂ ਨੇ ਸੜਕ ’ਤੇ ਅੱਗਜ਼ਨੀ ਅਤੇ ਹੰਗਾਮਾ ਕੀਤਾ ਸੀ। ਦੋਸ਼ ਲਾਇਆ ਸੀ ਕਿ ਸੀ. ਐੱਮ. ਨਿਤੀਸ਼ ਕੁਮਾਰ ਸਾਨੂੰ ਨਹੀਂ ਮਿਲੇ।


author

Tanu

Content Editor

Related News