Nokia ਦੇ CEO ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਇਸ ਮੁੱਦੇ ''ਤੇ ਹੋਈ ਚਰਚਾ

03/14/2023 4:16:10 AM

ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਕੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੇੱਕਾ ਲੁੰਡਮਾਰਕ ਦੇ ਨਾਲ ਸੋਮਵਾਰ ਨੂੰ ਇਕ ਸਾਰਥਕ ਮੁਲਾਕਾਤ ਕੀਤੀ ਜਿਸ ਵਿਚ ਉਨ੍ਹਾਂ ਨੇ ਅਗਲੀ ਪੀੜ੍ਹੀ ਦੇ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਭਾਰਤ ਵੱਲੋਂ ਕੀਤੀ ਗਈ ਤਰੱਕੀ 'ਤੇ ਚਰਚਾ ਕੀਤੀ। 

PunjabKesari

ਇਹ ਖ਼ਬਰ ਵੀ ਪੜ੍ਹੋ - ਆਵਾਰਾ ਕੁੱਤਿਆਂ ਨੇ ਉਜਾੜਿਆ ਪਰਿਵਾਰ, ਪਹਿਲਾਂ ਵੱਡੇ ਪੁੱਤ ਦੀ ਲਈ ਜਾਨ, 2 ਦਿਨ ਬਾਅਦ ਬਣੇ ਛੋਟੇ ਦਾ ਕਾਲ

ਲੁੰਡਮਾਰਕ ਨੇ ਇਕ ਟਵੀਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣਾ ਤੇ ਉਨ੍ਹਾਂ ਨਾਲ ਇਸ ਗੱਲ 'ਤੇ ਚਰਚਾ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਨੋਕੀਆ ਭਾਰਤ ਦੀ 5ਜੀ ਯਾਤਰਾ ਤੇ ਡਿਜੀਟਲ ਬਦਲਾਅ ਦੇ ਅਗਲੇ ਪੜਾਅ ਵਿਚ ਕਿੰਝ ਯੋਗਦਾਨ ਦੇ ਰਿਹਾ ਹੈ ਤੇ ਕੰਪਨੀ ਭਾਰਤ ਦੀਆਂ 6ਜੀ ਇੱਛਾਵਾਂ ਨੂੰ ਕਿਸ ਤਰ੍ਹਾਂ ਸਮਰਥਨ ਦੇਣ ਦਾ ਇਰਾਦਾ ਰੱਖਦੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਨਾਲ ਹੋਏ ਵਿਵਾਦਾਂ ਬਾਰੇ ਖੁੱਲ੍ਹ ਕੇ ਬੋਲੇ ਕਰਨ ਔਜਲਾ, ਕਿਹਾ, "ਮੈਂ ਸਿੱਧੂ ਨੂੰ ਫ਼ੋਨ ਕਰ ਕੇ..."

ਪ੍ਰਧਾਨ ਮੰਤਰੀ ਮੋਦੀ ਨੇ ਨੋਕੀਆ ਦੇ ਸੀ.ਈ.ਓ. ਦੇ ਟਵੀਟ ਨੂੰ ਟੈਗ ਕਰਦਿਆਂ ਕਿਹਾ, "ਪੇਕਾ ਲੁੰਡਮਾਰਕ ਦੇ ਨਾਲ ਇਕ ਦੇ ਨਾਲ ਇਕ ਸਾਰਥਕ ਮੀਟਿੰਗ ਕੀਤੀ, ਜਿਸ ਵਿਚ ਅਸੀਂ ਤਕਨਾਲੋਜੀ ਨਾਲ ਸਬੰਧਤ ਕੁੱਝ ਪਹਿਲੂਆਂ ਤੇ ਸਮਾਜ ਦੇ ਕਲਿਆਣ ਲਈ ਇਸ ਦਾ ਫਾਇਦਾ ਲੈਣ 'ਤੇ ਚਰਚਾ ਕੀਤੀ। ਅਸੀਂ ਅਗਲੀ ਪੀੜ੍ਹੀ ਦੇ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਭਾਰਤ ਦੀ ਤਰੱਕੀ 'ਤੇ ਵੀ ਚਰਚਾ ਕੀਤੀ।"

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News