PM ਮੋਦੀ ਕੋਵੈਕਸੀਨ ਲੈ ਕੇ US ਜਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ: ਮਮਤਾ ਬੈਨਰਜੀ

Saturday, Sep 25, 2021 - 08:07 PM (IST)

ਕੋਲਕਾਤਾ - ਇਟਲੀ ਦੀ ਰਾਜਧਾਨੀ ਰੋਮ ਵਿੱਚ ਹੋਣ ਵਾਲੇ ਪੀਸ ਕਾਨਫਰੰਸ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਾਮਲ ਨਹੀਂ ਹੋ ਸਕਣਗੀ, ਕਿਉਂਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਸ 'ਤੇ ਮਮਤਾ ਬੈਨਰਜੀ ਨੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਸੀ.ਐੱਮ. ਨੇ ਕਿਹਾ ਕਿ ਰੋਮ ਵਿੱਚ ਵਿਸ਼ਵ ਸ਼ਾਂਤੀ 'ਤੇ ਇੱਕ ਸਭਾ ਸੀ, ਜਿੱਥੇ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ। ਜਰਮਨ ਚਾਂਸਲਰ, ਪੋਪ (ਫਰਾਂਸਿਸ) ਨੂੰ ਵੀ ਹਿੱਸਾ ਲੈਣਾ ਹੈ। ਇਟਲੀ ਨੇ ਮੈਨੂੰ ਸ਼ਾਮਲ ਹੋਣ ਦੀ ਵਿਸ਼ੇਸ਼ ਮਨਜ਼ੂਰੀ ਦਿੱਤੀ ਸੀ, ਫਿਰ ਵੀ ਕੇਂਦਰ ਨੇ ਮਨਜ਼ੂਰੀ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਸੀ.ਐੱਮ. ਲਈ ਠੀਕ ਨਹੀਂ ਹੈ।

ਇਹ ਵੀ ਪੜ੍ਹੋ - ਕੇਰਲ: ਆਨਲਾਈਨ ਗੇਮ ਦੇ ਆਦੀ ਬੱਚਿਆਂ ਲਈ ਖੋਲ੍ਹਿਆ ਜਾਵੇਗਾ ‘ਡਿਜ਼ੀਟਲ ਨਸ਼ਾ ਮੁਕਤੀ ਕੇਂਦਰ'

ਮਮਤਾ ਬੈਨਰਜੀ ਨੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਇਹ ਵੀ ਕਿਹਾ, “ਤੁਸੀਂ ਮੈਨੂੰ ਰੋਕ ਨਹੀਂ ਸਕੋਗੇ। ਮੈਂ ਵਿਦੇਸ਼ਾਂ ਵਿੱਚ ਜਾਣ ਲਈ ਉਤਸੁਕ ਨਹੀਂ ਹਾਂ ਪਰ ਇਹ ਰਾਸ਼ਟਰ ਦੇ ਸਨਮਾਨ ਬਾਰੇ ਸੀ। ਤੁਸੀਂ (ਪੀ.ਐੱਮ. ਮੋਦੀ) ਹਿੰਦੂਆਂ ਦੀ ਗੱਲ ਕਰਦੇ ਰਹੇ, ਮੈਂ ਵੀ ਇੱਕ ਹਿੰਦੂ ਬੀਬੀ ਹਾਂ, ਤੁਸੀਂ ਮੈਨੂੰ ਮਨਜ਼ੂਰੀ ਕਿਉਂ ਨਹੀਂ ਦਿੱਤੀ? ਤੁਸੀਂ ਪੂਰੀ ਤਰ੍ਹਾਂ ਈਰਖਾ ਕਰ ਰਹੇ ਹੋ।”

ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਸਾਨੂੰ ਆਪਣੀ ਆਜ਼ਾਦੀ ਦੀ ਰੱਖਿਆ ਕਰਨੀ ਹੈ। ਭਾਰਤ ਵਿੱਚ ਤਾਲਿਬਾਨੀ ਭਾਜਪਾ ਨਹੀਂ ਚੱਲ ਸਕਦੀ...ਭਾਜਪਾ ਨੂੰ ਹਰਾਉਣ ਲਈ ਟੀ.ਐੱਮ.ਸੀ. ਹੀ ਕਾਫ਼ੀ ਹੈ। 'ਖੇਲਾ' ਭਬਨੀਪੁਰ ਤੋਂ ਸ਼ੁਰੂ ਹੋਵੇਗਾ ਅਤੇ ਪੂਰੇ ਦੇਸ਼ ਵਿੱਚ ਸਾਡੀ ਜਿੱਤ ਤੋਂ ਬਾਅਦ ਖ਼ਤਮ ਹੋਵੇਗਾ।” ਕੋਲਕਾਤਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਗੱਲ ਕਹੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News