ਕੇਂਦਰ ਸਰਕਾਰ ਜਲਦ ਭਰੇਗੀ ਖਾਲੀ ਅਹੁਦੇ, ਸ਼ੁਰੂ ਕਰੇਗੀ ਮੁਹਿੰਮ

01/22/2020 7:46:38 PM

ਨਵੀਂ ਦਿੱਲੀ — ਦੇਸ਼ 'ਚ ਵਧ ਰਹੀ ਬੇਰੁਜ਼ਗਾਰੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਰਹੀ ਮੋਦੀ ਸਰਕਾਰ ਨੇ ਸਰਕਾਰੀ ਨੌਕਰੀਆਂ 'ਚ ਖਾਲੀ ਅਹੁਦਿਆਂ 'ਤੇ ਭਰਤੀ ਲਈ ਵਡਾ ਕਦਮ ਚੁੱਕਿਆ ਹੈ। ਸਰਕਾਰ ਖਾਲੀ ਅਹੁਦਿਆਂ ਨੂੰ ਭਰਨ ਲਈ ਵੱਡੇ ਪੱਧਰ 'ਤੇ ਮਿਹੰਮ ਚਲਾਏਗੀ। ਸੂਤਰਾਂ ਮੁਤਾਬਕ, ਅਮਲੇ ਅਤੇ ਸਿਖਲਾਈ ਵਿਭਾਗ (ਡੀ.ਓ.ਪੀ.ਟੀ.) ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਮੰਤਰਾਲਾ ਅਤੇ ਵਿਭਾਗ ਜਲਦ ਤੋਂ ਜਲਦ ਇਸ ਸਬੰਧ 'ਚ ਜ਼ਰੂਰੀ ਕਦਮ ਚੁੱਕੇ ਅਤੇ ਐਕਸ਼ਨ ਟੇਕੇਨ ਰਿਪੋਰਟ ਭੇਜੇ।

ਸੂਤਰਾਂ ਮੁਤਾਬਕ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਵੇਸ਼ ਤੇ ਵਿਕਾਸ ਦਰ ਵਧਾਉਣ ਨੂੰ ਲੈ ਕੇ ਬਣੀ ਮੰਤਰੀ ਮੰਡਲ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਸੀ। ਇਸ ਬੈਠਕ 'ਚ ਫੈਸਲਾ ਲਿਆ ਗਿਆ ਕਿ ਕੇਂਦਰ ਦੀਆਂ ਨੌਕਰੀਆਂ 'ਚ ਖਾਲੀ ਪਏ ਅਹੁਦੇ ਜਲਦ ਤੋਂ ਜਲਦ ਭਰੇ ਜਾਣੇ ਚਾਹੀਦੇ ਹਨ। ਕੈਬਨਿਟ ਕਮੇਟੀ ਦੇ ਨਿਰਦੇਸ਼ ਤੋਂ ਬਾਅਦ ਡੀ.ਓ.ਪੀ.ਟੀ. ਨੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਚਿੱਠੀ ਲਿਖ ਕੇ ਜਾਣੂ ਕਰਵਾਇਆ ਹੈ।

ਪੱਤਰ 'ਚ ਕਿਹਾ ਗਿਆ ਹੈ ਕਿ ਸਿੱਧੀ ਭਰਤੀ ਵਾਲੇ ਜੋ ਅਹੁਦੇ ਹਨ, ਉਨ੍ਹਾਂ ਨੂੰ ਭਰਿਆ ਜਾਵੇ ਅਤੇ ਇਸ ਦੀ ਜਾਣਕਾਰੀ ਡੀ.ਓ.ਪੀ.ਟੀ. ਨੂੰ ਸੌਂਪੀ ਜਾਵੇ। ਹਰ ਮੰਤਰਾਲਾ ਅਤੇ ਵਿਭਾਗ ਨੂੰ ਮਹੀਨੇ ਦੀ ਪੰਜਵੀਂ ਤਰੀਕ ਤੋਂ ਪਹਿਲਾਂ ਇਸ ਸਬੰਧ 'ਚ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਡੀ.ਓ.ਪੀ.ਟੀ. ਨੂੰ ਦੇਣੀ ਹੋਵੇਗੀ। ਗਰੁਪ ਏ,ਬੀ ਤੇ ਸੀ ਵਾਲੇ ਅਹੁਦਿਆਂ ਦੀ ਸਿੱਧੀ ਭਰਤੀ ਕੇਂਦਰ 'ਚ ਹੁੰਦੀ ਹੈ। ਇਸ ਨੂੰ ਯੂ.ਪੀ.ਐੱਸ.ਸੀ. ਅਤੇ ਐੱਸ.ਐੱਸ.ਸੀ. ਚਲਾਉਂਦੀ ਹੈ। ਸੂਤਰਾਂ ਮੁਤਾਬਕ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਨਿਵੇਸ਼ ਅਤੇ ਵਿਕਾਸ ਦਰ ਵਧਾਉਣ ਨੂੰ ਲੈ ਕੇ ਬਣੀ ਮੰਤਰੀ ਮੰਡਲ ਕਮੇਟੀ ਦੀ ਬੈਠਕ ਹੋਈ ਸੀ, ਜਿਸ 'ਚ ਇਹ ਫੈਸਲਾ ਕੀਤਾ ਗਿਆ ਸੀ ਕਿ ਕੇਂਦਰ ਦੀਆਂ ਨੌਕਰੀਆਂ 'ਚ ਖਾਲੀ ਪਏ ਅਹੁਦੇ ਜਲਦ ਤੋਂ ਜਲਦ ਭਰੇ ਜਾਣੇ ਚਾਹੀਦੇ ਹਨ। ਕੈਬਨਿਟ ਕਮੇਟੀ ਦੇ ਨਿਰਦੇਸ਼ ਤੋਂ ਬਾਅਦ ਡੀ.ਓ.ਪੀ.ਟੀ. ਨੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਹਣ ਇਸ ਸਬੰਧ 'ਚ ਪੱਤਰ ਭੇਜੇ ਹਨ।


Inder Prajapati

Content Editor

Related News