ਕੇਂਦਰ ਨੇ ਲਾਕਡਾਊਨ ਪਾਬੰਦੀਆਂ ''ਚ ਢਿੱਲ ਦੇਣ ਦੇ ਕੇਰਲ ਦੇ ਫੈਸਲੇ ''ਤੇ ਜਤਾਈ ਨਾਰਾਜ਼ਗੀ
Monday, Apr 20, 2020 - 11:06 AM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਦੇ ਸ਼ਹਿਰਾਂ 'ਚ ਰੈਸਟੋਰੈਂਟ ਖੋਲਣ, ਬੱਸ ਯਾਤਰਾ ਦੀ ਮਨਜ਼ੂਰੀ ਦੇਣ ਅਤੇ ਨਿਗਮ ਦੇ ਇਲਾਕਿਆਂ 'ਚ ਮਾਈਕਰੋ ,ਲਘੂ ਅਤੇ ਮਧੱਮ (ਐੱਮ.ਐੱਸ. ਐੱਮ.ਈ.) ਉਦਯੋਗਾਂ ਨੂੰ ਖੋਲਣ ਦੇ ਉੱਥੇ ਦੀ ਸਰਕਾਰ ਦੇ ਫੈਸਲੇ 'ਤੇ ਨਾਰਾਜ਼ਗੀ ਜਤਾਈ ਹੈ। ਉਨਾਂ ਨੇ ਕਿਹਾ ਹੈ ਕਿ ਇਹ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਹਲਕਾ ਕਰਨ ਦੇ ਬਰਾਬਰ ਹੈ। ਗ੍ਰਹਿ ਮੰਤਰਾਲੇ ਨੇ ਕੇਰਲ ਸਰਕਾਰ ਨੂੰ ਲਿਖੇ ਪੱਤਰ 'ਚ ਕਿਹਾ ਕਿ ਰਾਜ ਸਰਕਾਰ ਨੇ 17 ਅਪ੍ਰੈਲ ਨੂੰ ਬੰਦ ਸੰਬੰਧੀ ਉਪਾਵਾਂ ਲਈ ਸੋਧ ਕੀਤੇ ਗਏ ਨਿਰਦੇਸ਼ਾਂ ਨੂੰ ਪ੍ਰਸਾਰਿਤ ਕੀਤਾ, ਜਿਸ 'ਚ ਉਨਾਂ ਗਤੀਵਿਧੀਆਂ ਦੀ ਮਨਜ਼ੂਰੀ ਦਿੱਤੀ ਗਈ, ਜੋ ਕੇਂਦਰ ਵਲੋਂ 15 ਅਪ੍ਰੈਲ ਨੂੰ ਜਾਰੀ ਸੰਗਠਿਤ ਸੋਧ ਕੀਤੇ ਗਏ ਨਿਰਦੇਸ਼ਾਂ ਦੇ ਅਧੀਨ ਪਾਬੰਦੀਸ਼ੁਦਾ ਹਨ।
ਇਨਾਂ ਚੀਜ਼ਾਂ ਦੀ ਮਿਲੀ ਹੈ ਮਨਜ਼ੂਰੀ
ਕੇਰਲ ਸਰਕਾਰ ਨੇ ਜਿਨਾਂ ਗਤੀਵਿਧੀਆਂ ਨੂੰ ਮਨਜ਼ੂਰੀ ਦਿੱਤੀ ਹੈ, ਉਨਾਂ 'ਚ ਸਥਾਨਕ ਵਰਕਸ਼ਾਪ, ਨਾਈ ਦੀਆਂ ਦੁਕਾਨਾਂ, ਰੈਸਟੋਰੈਂਟ, ਪੁਸਤਕ ਭੰਡਾਰ, ਨਗਰ ਬਾਡੀ ਦੇ ਅਧੀਨ ਆਉਣ ਵਾਲੇ ਐੱਮ.ਐੱਸ. ਐੱਮ.ਈ., ਸ਼ਹਿਰਾਂ ਅਤੇ ਕਸਬਿਆਂ 'ਚ ਥੋੜੀ ਦੂਰੀ ਦੀ ਬੱਸ ਯਾਤਰਾ, ਚਾਰ ਪਹੀਆ ਵਾਹਨ ਦੀ ਪਿਛਲੀ ਸੀਟ 'ਤੇ 2 ਯਾਤਰੀਆਂ ਅਤੇ ਸਕੂਟਰ 'ਤੇ ਪਿਛਲੀ ਸੀਟ 'ਤੇ ਬੈਠ ਕੇ ਯਾਤਰਾ ਕਰਨਾ ਸ਼ਾਮਲ ਹੈ।
ਰਾਜ 'ਚ ਮਰੀਜ਼ਾਂ ਦੀ ਗਿਣਤੀ 401
ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਹਲਕਾ ਕਰਨਾ ਅਤੇ ਆਫਤ ਪ੍ਰਬੰਧਨ ਕਾਨੂੰਨ ਦੇ ਅਧੀਨ 15 ਅਪ੍ਰੈਲ ਨੂੰ ਜਾਰੀ ਉਸ ਦੇ ਆਦੇਸ਼ ਦੀ ਉਲੰਘਣਾ ਕਰਨਾ ਹੈ। ਕੇਰਲ ਸਰਕਾਰ ਨੇ 2 ਖੇਤਰਾਂ 'ਚ ਕੋਵਿਡ-19 ਦੇ ਸੰਬੰਧ 'ਚ ਲਾਗੂ ਬੰਦ ਦੀਆਂ ਪਾਬੰਦੀਆਂ 'ਚ ਢਿੱਲ ਦੇਣ ਦਾ ਐਲਾਨ ਕੀਤਾ ਹੈ, ਜਿਸ ਦੇ ਅਧੀਨ ਸੋਮਵਾਰ ਤੋਂ ਓਡ-ਈਵਨ ਦੇ ਆਧਾਰ 'ਤੇ ਨਿੱਜੀ ਵਾਹਨਾਂ ਸਮੇਤ ਹੋਰ ਨੂੰ ਹੋਟਲਾਂ 'ਚ ਬੈਠ ਕੇ ਖਾਣੇ ਦੀ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਕੇਰਲ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2 ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਰਾਜ 'ਚ ਮਰੀਜ਼ਾਂ ਦੀ ਗਿਣਤੀ 401 ਹੋ ਗਈ ਹੈ, ਜਦੋਂ ਕਿ ਸਿਹਤ ਵਿਭਾਗ ਨੇ ਦੱਸਿਆ ਕਿ 13 ਲੋਕ ਸਿਹਤਮੰਦ ਹੋ ਚੁਕੇ ਹਨ।