ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਬੋਨਸ ਦੀ ਰਕਮ ਤੈਅ, ਜਾਣੋ ਕਿਸਦੇ ਖਾਤੇ 'ਚ ਆਉਣਗੇ ਕਿੰਨੇ ਰੁਪਏ
Friday, Oct 23, 2020 - 02:59 PM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬੀਤੇ ਬੁੱਧਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਵਿਚ 30 ਲੱਖ ਤੋਂ ਜ਼ਿਆਦਾ ਕਾਮਿਆਂ ਨੂੰ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਜ਼ਰੀਏ ਲੋਕਾਂ ਨੂੰ ਕੁੱਲ 3,737 ਕਰੋੜ ਰੁਪਏ ਬੋਨਸ ਮਿਲੇਗਾ। ਹੁਣ ਸਵਾਲ ਹੈ ਕਿਸ ਨੂੰ ਕਿੰਨਾ ਬੋਨਸ ਮਿਲੇਗਾ। ਵਿੱਤ ਮੰਤਰਾਲਾ ਨੇ ਇਸ ਦਾ ਪੂਰਾ ਬਿਓਰਾ ਦਿੱਤਾ ਹੈ। ਵਿਤ ਮੰਤਰਾਲਾ ਨੇ ਗੈਰ-ਉਤਪਾਦਕਤਾ ਲਿੰਕਡ ਬੋਨਸ (PLB) ਦੀ ਗਣਨਾ ਲਈ 7,000 ਰੁਪਏ ਦੀ ਸੀਮਾ ਤੈਅ ਕੀਤੀ ਹੈ। ਬੋਨਸ ਗਣਨਾ ਦੀ ਇਸ ਸੀਮਾ ਦੇ ਨਾਲ ਕਾਮਾ ਵੱਧ ਤੋਂ ਵੱਧ 6,908 ਰੁਪਏ ਦਾ ਬੋਨਸ ਪਾਉਣ ਦਾ ਪਾਤਰ ਹੋਵੇਗਾ। ਵਿੱਤ ਮੰਤਰਾਲਾ ਅਧੀਨ ਆਉਣ ਵਾਲੇ ਖ਼ਰਚ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਧੀ ਦੇ ਵਿਆਹ 'ਤੇ ਖ਼ਰਚਿਆ ਸੀ 500 ਕਰੋੜ, ਅੱਜ ਇਸ ਭਾਰਤੀ ਸਿਰ ਚੜ੍ਹਿਆ 25 ਹਜ਼ਾਰ ਕਰੋੜ ਦਾ ਕਰਜ਼ਾ
ਤੁਹਾਨੂੰ ਦੱਸ ਦੇਈਏ ਕਿ 30 ਲੱਖ ਕਾਮਿਆਂ ਵਿਚ ਭਾਰਤੀ ਰੇਲ, ਡਾਕ, ਰੱਖਿਆ, ਈ.ਪੀ.ਐਫ.ਓ. ਅਤੇ ਈ.ਐਸ.ਆਈ.ਸੀ. ਸਮੇਤ ਹੋਰ ਵਪਾਰਕ ਅਦਾਰਿਆਂ ਦੇ 16.97 ਲੱਖ ਨਾਨ-ਗੈਜੇਟਡ ਕਾਮੇ ਸ਼ਾਮਲ ਹਨ। ਇਨ੍ਹਾਂ ਨੂੰ ਵੀ ਸਰਕਾਰ ਬੋਨਸ ਦੇ ਰਹੀ ਹੈ। ਅਜਿਹੇ ਕਾਮਿਆਂ ਨੂੰ ਬੋਨਸ ਦੇਣ ਨਾਲ ਸਰਕਾਰ 'ਤੇ 2,791 ਕਰੋੜ ਰੁਪਏ ਦਾ ਵਿੱਤੀ ਭਾਰ ਪਵੇਗਾ। ਉਥੇ ਹੀ ਕੇਂਦਰ ਸਰਕਾਰ ਦੇ 13.70 ਲੱਖ ਕਾਮਿਆਂ ਨੂੰ ਬੋਨਸ ਦਿੱਤਾ ਜਾਵੇਗਾ। ਇਸ ਨਾਲ ਸਰਕਾਰ 'ਤੇ 946 ਕਰੋੜ ਰੁਪਏ ਦਾ ਵਿੱਤੀ ਬੋਝ ਆਵੇਗਾ।
ਇਹ ਵੀ ਪੜ੍ਹੋ: ਵਿਸ਼ਵ ਕੱਪ ਜੇਤੂ ਭਾਰਤੀ ਕਪਤਾਨ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਦਾਖ਼ਲ
ਦੱਸ ਦੇਈਏ ਕਿ ਕੇਂਦਰ ਸਰਕਾਰ ਦਾ ਇਹ ਬੋਨਸ ਸਿੱਧਾ ਸਰਕਾਰੀ ਕਾਮਿਆਂ ਦੇ ਬੈਂਕ ਖਾਤਿਆਂ ਵਿਚ ਯਾਨੀ ਡਾਇਰੈਕਟ ਬੈਨੇਫਿਟ ਟਰਾਂਸਫਰ ਜ਼ਰੀਏ ਟਰਾਂਸਫਰ ਕੀਤਾ ਜਾਵੇਗਾ। ਸਰਕਾਰ ਵਲੋਂ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਕਾਮਿਆਂ ਨੂੰ ਬੋਨਸ ਜਲਦ ਦਿੱਤਾ ਜਾਵੇਗਾ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਕਾਮੇ ਤਿਉਹਾਰਾਂ ਦੌਰਾਨ ਖਰਚ ਲਈ ਉਤਸ਼ਾਹਿਤ ਹੋਣਗੇ ਅਤੇ ਇਸ ਨਾਲ ਕੁੱਲ ਮਿਲਾ ਕੇ ਅਰਥ ਵਿਵਸਥਾ ਵਿਚ ਮੰਗ ਵਧੇਗੀ।
ਇਹ ਵੀ ਪੜ੍ਹੋ: IPL 2020 : ਇਸ ਤਸਵੀਰ ਨੂੰ ਵੇਖ ਵਿਰਾਟ ਕੋਹਲੀ ਨੂੰ ਆਈ ਸਕੂਲ ਦੇ ਦਿਨਾਂ ਦੀ ਯਾਦ