#BoycottChina : ਚੀਨ ਨੂੰ ਸਬਕ ਸਿਖਾਉਣ ਲਈ ਮੋਦੀ ਸਰਕਾਰ ਨੇ ਬਣਾਇਆ ਇਹ ''ਮਾਸਟਰ ਪਲਾਨ''
Tuesday, Jun 23, 2020 - 10:13 AM (IST)
ਨਵੀਂ ਦਿੱਲੀ : ਭਾਰਤ-ਚੀਨ ਸਰਹੱਦ ਵਿਵਾਦ ਦੌਰਾਨ ਮੋਦੀ ਸਰਕਾਰ ਜਲਦ ਹੀ ਪੂਰੇ ਦੇਸ਼ ਵਿਚ ਚਾਈਨੀਜ਼ ਸਾਮਾਨਾਂ 'ਤੇ ਪਾਬੰਦੀ ਲਗਾ ਸਕਦੀ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਟਰੇਡ ਚੈਂਬਰ ਵਰਗੇ CII,FICCI,ASSOCHAM ਤੋਂ ਈ-ਮੇਲ ਜ਼ਰੀਏ ਚੀਨ ਅਤੇ ਕੁੱਝ ਹੋਰ ਦੇਸ਼ਾਂ ਤੋਂ ਆਯਾਤ ਹੋਣ ਵਾਲੇ ਸਾਮਾਨਾਂ ਦੀ ਲਿਸਟ ਮੰਗੀ ਹੈ। ਰਿਪੋਰਟ ਮੁਤਾਬਕ ਕੇਂਦਰ ਸਰਕਾਰ ਨੇ ਆਤਮ ਨਿਰਭਰ ਭਾਰਤ ਅਭਿਆਨ ਦੇ ਤਹਿਤ ਇਕ ਯੋਜਨਾ ਬਣਾਈ ਹੈ, ਜਿਸ ਵਿਚ ਗੈਰ-ਜ਼ਰੂਰੀ ਇੰਪੋਰਟ ਨੂੰ ਰੋਕਣ ਲਈ ਟੈਰਿਫ ਬੈਰੀਅਰ (ਡਿਊਟੀ ਵਧਾਉਣਾ) ਅਤੇ ਨਾਨ ਟੈਰਿਫ ਬੈਰੀਅਰ ਲਗਾ ਕੇ ਇੰਪੋਰਟ ਨੂੰ ਰੋਕਣਾ ਕੇਂਦਰ ਸਰਕਾਰ ਦਾ ਮਕਸਦ ਹੈ। ਸਰਕਾਰ ਨੇ ਹੋਰ ਦੇਸ਼ਾਂ ਤੋਂ ਆਯਾਤ ਹੋਣ ਵਾਲੇ ਕਰੀਬ 300 ਪ੍ਰੋਡਕਟ ਦੀ ਲਿਸਟ ਪਹਿਲਾਂ ਹੀ ਤਿਆਰ ਕਰ ਲਈ ਸੀ। ਦੇਸ਼ ਵਿਚ ਇਨ੍ਹਾਂ ਸਾਮਾਨਾਂ ਦਾ ਆਯਾਤ ਘਟਾਉਣ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੇਹੱਦ ਜ਼ਰੂਰੀ ਸਾਮਾਨ, ਦਵਾਈਆਂ ਅਤੇ ਬੇਸ ਫਾਰਮੁਲੇਸ਼ਨਸ ਨੂੰ ਛੱਡ ਕੇ ਬਾਕੀ ਦੇ ਸਾਮਾਨ ਦੇ ਇੰਪੋਰਟ ਨੂੰ ਘੱਟ ਕੀਤਾ ਜਾਵੇਗਾ।
ਪ੍ਰੋਡਕਟ ਵਿਚ ਕੰਟਰੀ ਆਫ ਓਰੀਜਨ ਲਿਖਣਾ ਲਾਜ਼ਮੀ
ਆਤਮਨਿਰਭਰ ਭਾਰਤ ਅਭਿਆਨ ਦੇ ਤਹਿਤ ਸਰਕਾਰ ਪ੍ਰੋਡਕਟ ਵਿਚ ਕੰਟਰੀ ਆਫ ਓਰੀਜਨ ਲਿਖਣਾ ਲਾਜ਼ਮੀ ਕਰ ਰਹੀ ਹੈ। ਸਰਕਾਰੀ ਖਰੀਦ ਪੋਰਟਲ GeM 'ਤੇ ਇਹ ਕੰਮ ਸ਼ੁਰੂ ਹੋ ਚੁੱਕਾ ਹੈ ਤਾਂ ਕਿ ਗਾਹਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋ ਸਕੇ ਕਿ ਉਹ ਦੇਸ਼ ਦਾ ਸਾਮਾਨ ਖਰੀਦ ਰਹੇ ਹੈ। ਇਸ ਦੇ ਇਲਾਵਾ ਸਰਕਾਰ ਤਾਈਵਾਨ, ਸਿੰਗਾਪੁਰ, ਮਲੇਸ਼ੀਆ ਅਤੇ ਇੰਡੋਨੇਸ਼ੀਆ ਤੋਂ ਆਉਣ ਵਾਲੇ ਸਾਮਾਨਾਂ ਦੀ ਸਮੀਖਿਆ ਕਰ ਰਹੀ ਹੈ।