ਚੱਲਣਗੀਆਂ ਨਵੀਆਂ ਮੈਟਰੋ ਰੇਲ ਗੱਡੀਆਂ, ਬਣਨਗੇ 13 ਨਵੇਂ ਸਟੇਸ਼ਨ

Wednesday, Dec 24, 2025 - 04:53 PM (IST)

ਚੱਲਣਗੀਆਂ ਨਵੀਆਂ ਮੈਟਰੋ ਰੇਲ ਗੱਡੀਆਂ, ਬਣਨਗੇ 13 ਨਵੇਂ ਸਟੇਸ਼ਨ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਦਿੱਲੀ-ਐੱਨਸੀਆਰ ਦੇ ਲੋਕਾਂ, ਵਿਸ਼ੇਸ਼ ਕਰ ਕੇ ਸਰਕਾਰੀ ਕਰਮਚਾਰੀਆਂ ਅਤੇ ਰੋਜ਼ ਦੇ ਯਾਤਰੀਆਂ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ 'ਚ ਦਿੱਲੀ ਮੈਟਰੋ ਦੇ Phase-5A ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ,''ਕੇਂਦਰੀ ਕੈਬਨਿਟ ਨੇ ਦਿੱਲੀ ਮੈਟਰੋ ਦੇ ਫੇਜ਼ 5A ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਚ 13 ਸਟੇਸ਼ਨ ਹੋਣਗੇ। 12,015 ਕਰੋੜ ਰੁਪਏ ਦੀ ਲਾਗਤ ਨਾਲ 16 ਕਿਲੋਮੀਟਰ ਲੰਬੀ ਨਵੀਂ ਲਾਈਨ ਵਿਛਾਈ ਜਾਵੇਗੀ। ਇਸ ਦੇ ਨਾਲ ਹੀ ਦਿੱਲੀ ਮੈਟਰੋ ਨੈੱਟਵਰਕ 400 ਕਿਲੋਮੀਟਰ ਤੋਂ ਵੱਧ ਹੋ ਜਾਵੇਗਾ।''

 

ਵੈਸ਼ਨਵ ਨੇ ਕਿਹਾ,''ਦਿੱਲੀ ਮੈਟਰੋ ਰੇਲ ਪ੍ਰਾਜੈਕਟ ਫੇਜ਼-VA ਦਾ ਕੰਸਟ੍ਰਕਸ਼ਨ ਤਿੰਨ ਸਾਲ 'ਚ ਪੂਰਾ ਹੋਵੇਗਾ। ਕੰਸਟ੍ਰਕਸ਼ਨ ਜ਼ਿਆਦਾਤਰ ਅੰਡਰਗ੍ਰਾਊਂਡ ਹੋਵੇਗਾ ਅਤੇ ਇਸ ਲਈ ਟਨਲ ਬੋਰਿੰਗ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ ਨਾਲ ਟਰੈਫਿਕ 'ਚ ਘੱਟ ਤੋਂ ਘੱਟ ਰੁਕਾਵਟ ਆਏਗੀ।'' ਕੇਂਦਰੀ ਮੰਤਰੀ ਨੇ ਕਿਹਾ,''ਔਸਤਨ, ਰੋਜ਼ਾਨਾ 65 ਲੱਖ ਯਾਤਰੀ ਦਿੱਲੀ ਮੈਟਰੋ ਦਾ ਇਸਤੇਮਾਲ ਕਰਦੇ ਹਨ। ਕੁਝ ਖ਼ਾਸ ਦਿਨਾਂ 'ਚ ਦਿੱਲੀ ਮੈਟਰੋ ਇਕ ਦਿਨ 'ਚ 80 ਲੱਖ ਲੋਕਾਂ ਨੂੰ ਲਿਜਾਂਦੀ ਹੈ।''


author

DIsha

Content Editor

Related News