ਜਾਂਚ ਦੌਰਾਨ ਨਕਲੀ ਦਵਾਈਆਂ ਦੇ 185 ਨਮੂਨੇ ਫੇਲ ਹੋਏ
Friday, Jul 18, 2025 - 11:18 PM (IST)

ਨਵੀਂ ਦਿੱਲੀ- ਦੇਸ਼ ’ਚ ਨਕਲੀ ਦਵਾਈਆਂ ਦੇ ਕਾਰੋਬਾਰ ’ਤੇ ਸ਼ਿਕੰਜਾ ਕੱਸਣ ’ਚ ਲੱਗੀ ਹੋਈ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐੱਸ. ਸੀ. ਓ.) ਨੇ ਜੂਨ ’ਚ 185 ਦਵਾਈਆਂ ਮਿਆਰੀ ਗੁਣਵੱਤਾ ਅਨੁਸਾਰ ਨਹੀਂ ਪਾਈਆਂ।
ਸੀ. ਡੀ. ਐਸ. ਸੀ. ਓ. ਪੋਰਟਲ ’ਤੇ ਪ੍ਰਦਰਸ਼ਿਤ ਜਾਣਕਾਰੀ ਅਨੁਸਾਰ ਨਕਲੀ ਦਵਾਈਆਂ ਨੂੰ ਰੋਕਣ ਦੀ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ 185 ਦਵਾਈਆਂ ਦੇ ਨਮੂਨੇ ਲਏ ਗਏ ਜੋ ਮਿਆਰੀ ਗੁਣਵੱਤਾ ਟੈਸਟ ਵਿੱਚ ਅਸਫਲ ਰਹੇ।
ਇਨ੍ਹਾਂ ’ਚੋਂ 55 ਦਵਾਈਆਂ ਦੇ ਨਮੂਨਿਆਂ ਦੀ ਜਾਂਚ ਕੇਂਦਰੀ ਡਰੱਗ ਟੈਸਟਿੰਗ ਲੈਬਾਰਟਰੀ ’ਚ ਤੇ 130 ਦੀ ਜਾਂਚ ਰਾਜ ਡਰੱਗ ਟੈਸਟਿੰਗ ਲੈਬਾਰਟਰੀ ’ਚ ਕੀਤੀ ਗਈ। ਇਸ ਤੋਂ ਇਲਾਵਾ ਜੂਨ ’ਚ ਬਿਹਾਰ ਤੋਂ ਇਕ , ਨਵੀਂ ਦਿੱਲੀ ਤੋਂ ਵੀ ਇਕ ਤੇ ਤੇਲੰਗਾਨਾ ਤੋਂ 2 ਦਵਾਈਆਂ ਦੇ ਨਮੂਨਿਆਂ ਦੀ ਪਛਾਣ ਨਕਲੀ ਦਵਾਈਆਂ ਵਜੋਂ ਕੀਤੀ ਗਈ ਜੋ ਇਕ ਅਣਅਧਿਕਾਰਤ ਨਿਰਮਾਤਾ ਵੱਲੋਂ ਕਿਸੇ ਹੋਰ ਕੰਪਨੀ ਦੇ ਬ੍ਰਾਂਡ ਨਾਂ ਦੀ ਵਰਤੋਂ ਕਰ ਕੇ ਤਿਆਰ ਕੀਤੀਆਂ ਗਈਆਂ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਐਕਟ ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।