ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ’ਚ ਖੁਦਕੁਸ਼ੀਆਂ ਦੇ ਮਾਮਲੇ ਵਧੇ, ਗ੍ਰਹਿ ਮੰਤਰਾਲਾ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ

Thursday, Dec 05, 2024 - 12:08 AM (IST)

ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ’ਚ ਖੁਦਕੁਸ਼ੀਆਂ ਦੇ ਮਾਮਲੇ ਵਧੇ, ਗ੍ਰਹਿ ਮੰਤਰਾਲਾ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ

ਨਵੀਂ ਦਿੱਲੀ- ਨੀਮ ਸੁਰੱਖਿਆ ਫੋਰਸਾਂ ਦੇ ਜਵਾਨ ਖੁਦਕੁਸ਼ੀ ਵਰਗੇ ਭਿਆਨਕ ਕਿਸਮ ਦੇ ਕਦਮ ਚੁੱਕ ਰਹੇ ਹਨ। ਇਹ ਅੰਕੜਾ ਪਿਛਲੇ ਕੁਝ ਸਮੇਂ ਵਿਚ ਤੇਜ਼ੀ ਨਾਲ ਵਧਿਆ ਹੈ।

ਗ੍ਰਹਿ ਮੰਤਰਾਲਾ ਨੇ ਸੰਸਦ ’ਚ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਹਨ। ਪਿਛਲੇ 5 ਸਾਲਾਂ ਦੌਰਾਨ 730 ਜਵਾਨ ਖੁਦਕੁਸ਼ੀ ਕਰ ਚੁੱਕੇ ਹਨ। ਲੰਬੀ ਡਿਊਟੀ, ਸੌਣ ਲਈ ਸਮਾਂ ਨਾ ਮਿਲਣਾ ਤੇ ਪਰਿਵਾਰ ਨਾਲ ਸਮਾਂ ਨਾ ਬਿਤਾ ਸਕਣਾ ਇਸ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ। ਇਸ ਕਾਰਨ ਕਈ ਜਵਾਨ ਨੌਕਰੀ ਤੋਂ ਅਸਤੀਫਾ ਦੇ ਰਹੇ ਹਨ ਜਾਂ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਰਹੇ ਹਨ।

ਗ੍ਰਹਿ ਮੰਤਰਾਲਾ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 5 ਸਾਲਾਂ ’ਚ ਤਕਰੀਬਨ 55,000 ਜਵਾਨਾਂ ਨੇ ਸਵੈ-ਇੱਛਾ ਨਾਲ ਸੇਵਾਮੁਕਤੀ ਲਈ ਜਾਂ ਨੌਕਰੀ ਤੋਂ ਅਸਤੀਫ਼ਾ ਦਿੱਤਾ। ਇਸ ਦੇ ਨਾਲ ਹੀ ਨਿੱਜੀ ਸਮੱਸਿਆਵਾਂ ਨੂੰ ਵੀ ਖੁਦਕੁਸ਼ੀ ਦਾ ਇਕ ਕਾਰਨ ਮੰਨਿਆ ਜਾਂਦਾ ਹੈ। ਇਸ ਬਾਰੇ ਅਧਿਐਨ ਕਰਨ ਲਈ ਇਕ ਟਾਸਕ ਫੋਰਸ ਬਣਾਈ ਗਈ ਸੀ।

ਇਹ ਨੋਟ ਕੀਤਾ ਗਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਜਿਨ੍ਹਾਂ ਜਵਾਨਾਂ ਨੇ ਛੁੱਟੀ ਲਈ, ’ਚੋਂ ਲਗਭਗ 80 ਫੀਸਦੀ ਵਾਪਸ ਆ ਗਏ ਸਨ।

ਟਾਸਕ ਫੋਰਸ ਦੀ ਰਿਪੋਰਟ ਮੁਤਾਬਕ ਸਿਪਾਹੀਆਂ ’ਚ ਆਤਮ-ਹੱਤਿਆ ਦੇ ਮੁੱਖ ਕਾਰਨ ਜੀਵਨ ਸਾਥੀ ਦੀ ਮੌਤ, ਕਿਸੇ ਪਰਿਵਾਰਕ ਮੈਂਬਰ ਦੀ ਮੌਤ, ਵਿਆਹੁਤਾ ਝਗੜਾ ਜਾਂ ਤਲਾਕ, ਵਿੱਤੀ ਸਮੱਸਿਆਵਾਂ ਤੇ ਬੱਚਿਆਂ ਲਈ ਢੁਕਵੇਂ ਵਿਦਿਅਕ ਮੌਕਿਆਂ ਦੀ ਘਾਟ ਆਦਿ ਵੀ ਹਨ।


author

Rakesh

Content Editor

Related News