ਕਾਂਗੜਾ ਏਅਰਪੋਰਟ ਦੇ ਵਿਸਥਾਰ ਲਈ ਹਰ ਸੰਭਵ ਮਦਦ ਕਰੇਗਾ ਕੇਂਦਰ: ਅਨੁਰਾਗ

02/28/2023 9:57:56 AM

ਧਰਮਸ਼ਾਲਾ (ਤਨੁਜ)– ਕਾਂਗੜਾ ਏਅਰਪੋਰਟ ਦਾ ਵਿਸਥਾਰ ਹੋਣਾ ਖੇਤਰ ਦੇ ਵਿਕਾਸ ਲਈ ਕਾਫੀ ਅਹਿਮ ਹੈ। ਇਸ ਦੇ ਵਿਸਥਾਰ ’ਚ ਕੇਂਦਰ ਸਰਕਾਰ ਹਿਮਾਚਲ ਸਰਕਾਰ ਦੀ ਹਰ ਸੰਭਵ ਮਦਦ ਕਰੇਗੀ। ਧਰਮਸ਼ਾਲਾ ’ਚ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨੀ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ’ਚ ਕੇਂਦਰੀ ਸੂਚਨਾ ਪ੍ਰਸਾਰਣ, ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸੈਰਗਾਹ ਸੂਬੇ ਹਿਮਾਚਲ ਦੇ ਕਾਂਗੜਾ ਏਅਰਪੋਰਟ ਦਾ ਵਿਸਥਾਰ ਬੇਹੱਦ ਜ਼ਰੂਰੀ ਹੈ। ਇਸ ਦੇ ਲਈ ਜ਼ਮੀਨ ਐਕਵਾਇਰ ਕਰਨ ਸਬੰਧੀ ਕੇਂਦਰ ਤੋਂ ਜੋ ਮਦਦ ਹੋ ਸਕੇਗੀ ਕੀਤੀ ਜਾਵੇਗੀ।

ਇਸ ਦੌਰਾਨ ਜਦਰਾਂਗਲ ’ਚ ਨਿਸ਼ਾਨਦੇਹ ਕੀਤੀ ਗਈ ਜ਼ਮੀਨ ਬਾਰੇ ਪੁੱਛੇ ਜਾਣ ’ਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਨਹੀਂ ਹੈ ਪਰ ਜੋ ਵੀ ਯਤਨ ਕਰਨੇ ਹੋਣਗੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਦਾ ਮੌਕਾ ਪੀ. ਐੱਮ. ਨਰਿੰਦਰ ਮੋਦੀ ਦੀ ਬਦੌਲਤ ਮਿਲਿਆ ਹੈ। ਦੁਨੀਆ ਭਰ ’ਚ ਭਾਰਤ ਦੀ ਪ੍ਰਸਿੱਧੀ ਵਧ ਰਹੀ ਹੈ।

ਅਨੁਰਾਗ ਨੇ ਦਿੱਲੀ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਦਿੱਲੀ ’ਚ ‘ਆਪ’ ਸਰਕਾਰ ਨੇ ਸ਼ਰਾਬ ਦੀ ਖੁੱਲ੍ਹੀ ਛੋਟ ਦਿੱਤੀ। ਵੱਖ-ਵੱਖ ਵਿਭਾਗਾਂ ’ਚ ਖੂਬ ਲੁੱਟ ਹੋਈ। ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੈ। ਸ਼ਰਾਬ ਘਪਲਾ ਕਰਨ ਵਾਲੇ ਮੰਤਰੀ ਸਿਸੋਦੀਆ ਨੂੰ ਜੇਲ ਭੇਜਿਆ ਗਿਆ ਹੈ। ਦਿੱਲੀ ਵਿਚ ਔਰਤਾਂ ਨੇ ਹਰ ਗਲੀ ਵਿਚ ਸ਼ਰਾਬ ਦੀ ਦੁਕਾਨ ਖੋਲ੍ਹਣ ’ਤੇ ਧਰਨੇ ਦਿੱਤੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਪ੍ਰਸਤੀ ਹੇਠ ਇਹ ਸਭ ਹੋਇਆ। ਹੁਣ ਦਿੱਲੀ ਸਰਕਾਰ ਦੇ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸ ਦਾ ਜਵਾਬ ਦੇਣਾ ਪਵੇਗਾ।


Tanu

Content Editor

Related News