ਕੇਂਦਰ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ, ਟਵਿੱਟਰ ਨੇ ‘ਪਹਿਲੀ ਨਜ਼ਰੇ’ ਨਵੇਂ ਆਈ.ਟੀ. ਨਿਯਮਾਂ ਦੀ ਪਾਲਣਾ ਕੀਤੀ
Wednesday, Aug 11, 2021 - 01:20 AM (IST)
ਨਵੀਂ ਦਿੱਲੀ : ਕੇਂਦਰ ਨੇ ਮੰਗਲਵਾਰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਟਵਿੱਟਰ ਨੇ ਪਹਿਲੀ ਨਜ਼ਰੇ ਨਵੇਂ ਸੂਚਨਾ ਤਕਨੀਕ (ਆਈ. ਟੀ.) ਨਿਯਮਾਂ ਦੀ ਪਾਲਣਾ ਕਰਦਿਆਂ ਇਕ ਮੁੱਖ ਪਾਲਣਾ ਅਧਿਕਾਰੀ (ਸੀ. ਸੀ. ਓ.), ਨਿਵਾਸੀ ਸ਼ਿਕਾਇਤ ਅਧਿਕਾਰੀ (ਆਰ. ਜੀ. ਓ.) ਤੇ ਨੋਡਲ ਸੰਪਰਕ ਅਧਿਕਾਰੀ (ਐੱਨ. ਸੀ. ਪੀ.) ਦੀ ਸਥਾਈ ਤੌਰ ’ਤੇ ਨਿਯੁਕਤੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਬੋਲੇ ਰਾਹੁਲ- ਮੈਂ ਵੀ ਕਸ਼ਮੀਰੀ ਪੰਡਿਤ, ਜੰਮੂ-ਕਸ਼ਮੀਰ ਨੂੰ ਮਿਲੇ ਪੂਰਨ ਰਾਜ ਦਾ ਦਰਜਾ
ਜਸਟਿਸ ਰੇਖਾ ਪੱਲੀ ਦੀ ਸਿੰਗਲ ਬੈਂਚ ਨੂੰ ਅਡੀਸ਼ਨਲ ਸਾਲੀਸਿਟਰ ਜਨਰਲ ਚੇਤਨ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਇਸ ’ਤੇ ਜਸਟਿਸ ਪੱਲੀ ਨੇ ਕੇਂਦਰ ਨੂੰ ਇਸ ਮਾਮਲੇ ’ਚ ਆਪਣਾ ਰਵੱਈਆ ਸਪਸ਼ਟ ਕਰਦਿਆਂ 2 ਹਫਤੇ ਅੰਦਰ ਹਲਫਨਾਮਾ ਦਾਖਲ ਕਰਨ ਦਾ ਹੁਕਮ ਦਿੱਤਾ। ਬੈਂਚ ਨੇ ਇਹ ਹੁਕਮ ਅਮਰੀਕਾ ’ਚ ਸਥਿਤ ਸੋਸ਼ਲ ਮੀਡੀਆ ਮੰਚ ਵਲੋਂ ਆਈ. ਟੀ. ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।