ਕੇਂਦਰ ਸਰਕਾਰ ਹਿਮਾਚਲ ''ਚ ਹੋਏ ਨੁਕਸਾਨ ਲਈ ਹਰ ਸੰਭਵ ਮਦਦ ਦੇਵੇਗੀ: JP ਨੱਢਾ

Sunday, Aug 20, 2023 - 04:44 PM (IST)

ਸ਼ਿਮਲਾ- ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ (JP) ਨੱਢਾ ਨੇ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸਿਰਮੌਰੀ ਤਾਲ ਦਾ ਦੌਰਾ ਕਰ ਉੱਥੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਨੱਢਾ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਹਾਲ ਹੀ ਦੇ ਸਮੇਂ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਬੇਹੱਦ ਚਿੰਤਤ ਹਨ। 

ਨੱਢਾ ਨੇ ਕਿਹਾ ਕਿ ਮੈਂ ਉਨ੍ਹਾਂ ਵਲੋਂ ਪੀੜਤਾਂ ਨੂੰ ਮਿਲਣ ਆਇਆ ਹਾਂ। ਕੇਂਦਰ ਸਰਕਾਰ ਆਰਥਿਕ ਮਦਦ ਦੇਣ 'ਚ ਨਾ ਤਾਂ ਪਿੱਛੇ ਰਹਿ ਰਹੀ ਹੈ ਅਤੇ ਨਾ ਹੀ ਰਹੇਗੀ। ਸੂਬੇ ਨੂੰ ਆਰਥਿਕ ਰੂਪ ਨਾਲ ਹਰ ਸੰਭਵ ਮਦਦ ਪਹੁੰਚਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨਾਲ ਸਾਰੀ ਗੱਲ ਕਰ ਕੇ ਅੱਗੇ ਕੇਂਦਰ ਦੇ ਸਾਹਮਣੇ ਇਹ ਮੁੱਦਾ ਰੱਖਿਆ ਜਾਵੇਗਾ।

ਇਸ ਮੌਕੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ, ਭਾਜਪਾ ਪ੍ਰਦੇਸ਼ ਪ੍ਰਧਾਨ ਡਾ. ਰਾਜੀਵ ਬਿੰਦਲ, ਸੰਗਠਨ ਮਹਾਮੰਤਰੀ ਸਿਧਾਰਥ, ਸ਼ਿਮਲਾ ਸੰਸਦੀ ਖੇਤਰ ਤੋਂ ਸੰਸਦ ਮੈਂਬਰ ਸੁਰੇਸ਼ ਕਸ਼ਯਪ ਅਤੇ ਵਿਧਾਇਕ ਸੁਖਰਾਮ ਚੌਧਰੀ ਵੀ ਹਾਜ਼ਰ ਸਨ।


Tanu

Content Editor

Related News