ਟੋਲ ਟੈਕਸ ''ਚ ਮਿਲੇਗੀ ਰਾਹਤ! ਨਵੀਂ ਟੋਲ ਨੀਤੀ ਦਾ ਐਲਾਨ ਕਰੇਗੀ ਕੇਂਦਰ ਸਰਕਾਰ
Thursday, Mar 20, 2025 - 08:56 AM (IST)

ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਜਲਦ ਹੀ ਕੌਮੀ ਰਾਜਮਾਰਗਾਂ ’ਤੇ ਟੋਲ ਟੈਕਸ ਲਈ ਨਵੀਂ ਨੀਤੀ ਦਾ ਐਲਾਨ ਕਰੇਗੀ, ਜਿਸ ਵਿਚ ਖਪਤਕਾਰਾਂ ਨੂੰ ਬਣਦੀ ਰਿਆਇਤ ਦਿੱਤੀ ਜਾਵੇਗੀ। ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦੇ ਹੋਏ ਗਡਕਰੀ ਨੇ ਕਿਹਾ ਕਿ ਸਰਕਾਰ ਸੜਕ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਬਹੁਤ ਖਰਚਾ ਕਰ ਰਹੀ ਹੈ, ਇਸ ਲਈ ਟੋਲ ਟੈਕਸ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਨੂੰ ਜਲਦ ਮਿਲਣ ਜਾ ਰਿਹੈ ਵੱਡਾ ਤੋਹਫ਼ਾ! ਅਗਲੇ 2-3 ਮਹੀਨਿਆਂ ਅੰਦਰ...
ਉਨ੍ਹਾਂ ਕਿਹਾ,‘‘ਇਹ ਵਿਭਾਗ ਦੀ ਨੀਤੀ ਹੈ ਕਿ ਜਦੋਂ ਤੁਹਾਨੂੰ ਚੰਗੀ ਸੜਕ ਚਾਹੀਦੀ ਹੈ ਤਾਂ ਤੁਹਾਨੂੰ ਇਸ ਦੇ ਲਈ ਭੁਗਤਾਨ ਕਰਨਾ ਪਵੇਗਾ।’’ ਅਸਾਮ ਬਾਰੇ ਉਨ੍ਹਾਂ ਕਿਹਾ,‘‘ਸਰਕਾਰ 3 ਲੱਖ ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ। ਅਸੀਂ ਕਈ ਵੱਡੀਆਂ ਸੜਕਾਂ ਬਣਾ ਰਹੇ ਹਾਂ, ਚਾਰ ਲੇਨ, ਛੇ ਲੇਨ। ਮੈਂ ਬ੍ਰਹਮਪੁੱਤਰ ’ਤੇ ਕਈ ਪੁਲ ਬਣਾ ਰਿਹਾ ਹਾਂ। ਅਸੀਂ ਬਾਜ਼ਾਰ ਤੋਂ ਧਨ ਜੁਟਾ ਰਹੇ ਹਾਂ। ਇਸ ਲਈ ਟੋਲ ਟੈਕਸ ਤੋਂ ਬਿਨਾਂ ਅਸੀਂ ਇਹ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਬਹੁਤ ਵਿਚਾਰਯੋਗ ਹਾਂ। ਅਸੀਂ ਸਿਰਫ ਫੋਰ ਲੇੇਨ ’ਤੇ ਟੋਲ ਟੈਕਸ ਵਸੂਲ ਕਰ ਰਹੇ ਹਾਂ, ਟੂ ਲੇਨ ’ਤੇ ਨਹੀਂ।’’
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਵੱਡਾ ਬਦਲਾਅ ਕਰਨ ਜਾ ਰਹੀ ਮਾਨ ਸਰਕਾਰ
6 ਮਹੀਨਿਆਂ ’ਚ ਪੈਟਰੋਲ ਵਾਹਨਾਂ ਦੇ ਬਰਾਬਰ ਹੋਣਗੀਆਂ ਈ. ਵੀ. ਦੀਆਂ ਕੀਮਤਾਂ–
ਗਡਕਰੀ ਨੇ ਕਿਹਾ ਕਿ ਦੇਸ਼ ਵਿਚ 6 ਮਹੀਨਿਆਂ ਅੰਦਰ ਪੈਟਰੋਲ ਤੇ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀਆਂ ਕੀਮਤਾਂ ਬਰਾਬਰ ਹੋ ਜਾਣਗੀਆਂ। 212 ਕਿਲੋਮੀਟਰ ਲੰਮੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਦਾ ਉਸਾਰੀ ਕਾਰਜ ਅਗਲੇ 3 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਸਰਕਾਰ ਦੀ ਨੀਤੀ ਦਰਾਮਦ ਬਦਲ, ਲਾਗਤ ਸਮਰੱਥਾ, ਪ੍ਰਦੂਸ਼ਣ ਮੁਕਤ ਤੇ ਸਵਦੇਸ਼ੀ ਉਤਪਾਦਨ ਦੀ ਹੈ। ਦੇਸ਼ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਬੁਨਿਆਦੀ ਢਾਂਚੇ ਵਿਚ ਸੁਧਾਰ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8