ਜ਼ਾਈਡਸ ਕੈਡਿਲਾ ਨੂੰ ਸੂਈ ਰਹਿਤ ਟੀਕੇ ਦੀਆਂ ਇਕ ਕਰੋੜ ਖੁਰਾਕਾਂ ਖਰੀਦਣ ਦੇ ਹੁਕਮ

Monday, Nov 08, 2021 - 02:24 PM (IST)

ਜ਼ਾਈਡਸ ਕੈਡਿਲਾ ਨੂੰ ਸੂਈ ਰਹਿਤ ਟੀਕੇ ਦੀਆਂ ਇਕ ਕਰੋੜ ਖੁਰਾਕਾਂ ਖਰੀਦਣ ਦੇ ਹੁਕਮ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਅਹਿਮਦਾਬਾਦ ਦੀ ਕੰਪਨੀ ਜ਼ਾਈਡਲ ਕੈਡਿਲਾ ਦੇ ਤਿੰਨ ਖੁਰਾਕਾਂ ਵਾਲੇ ਟੀਕੇ ‘ਜ਼ਾਈਕੋਵ-ਡੀ’ ਦੀਆਂ ਇਕ ਕਰੋੜ ਖੁਰਾਕਾਂ ਖਰੀਦਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇਹ ਟੀਕਾ ਕੌਮੀ ਕੋਰੋਨਾ ਵਾਇਰਸ ਰੋਕੂ ਟੀਕਾਕਰਨ ਮੁਹਿੰਮ ’ਚ ਇਸ ਮਹੀਨੇ ਸ਼ਾਮਲ ਹੋ ਜਾਵੇਗਾ। ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਸਮਝਿਆ ਜਾਂਦਾ ਹੈ ਕਿ ਕੇਂਦਰੀ ਸਿਹਤ ਮੰਤਰਾਲਾ ਨੇ ਦੇਸ਼ ਵਿਚ ਵਿਕਸਿਤ ਦੁਨੀਆ ਦੇਪਹਿਲੇ ਡੀ.ਐੱਨ.ਏ. ਆਧਾਰਤ ਕੋਰੋਨਾ ਟੀਕੇ ਨੂੰ ਟੀਕਾਕਰਨ ਪ੍ਰੋਗਰਾਮ ’ਚ ਸ਼ਾਮਲ ਕਰਨ ਲਈ ਮੁੱਢਲੇ ਕਦਮਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ : CRPF ਕੈਂਪ ’ਚ ਜਵਾਨ ਨੇ ਆਪਣੇ ਸਾਥੀਆਂ ’ਤੇ ਚਲਾਈਆਂ ਗੋਲੀਆਂ, ਚਾਰ ਸ਼ਹੀਦ

ਸ਼ੁਰੂ ਵਿਚ ਇਸ ਨੂੰ ਬਾਲਗਾਂ ਨੂੰ ਲਾਉਣ ’ਚ ਪਹਿਲ ਦਿੱਤੀ ਜਾਵੇਗੀ। ਜ਼ਾਈਕੋਵ-ਡੀ ਪਹਿਲਾ ਅਜਿਹਾ ਟੀਕਾ ਹੈ, ਜਿਸ ਨੂੰ ਭਾਰਤ ਦੇ ਮੈਡੀਸਨ ਕੰਟਰੋਲਰ ਨੇ 12 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਉਣ ਲਈ ਪ੍ਰਵਾਨਗੀ ਦਿੱਤੀ ਹੈ। ਕੰਪਨੀ ਦੇ ਅਧਿਕਾਰੀਆਂ ਨੇ ਮੰਤਰਾਲਾ ਨੂੰ ਦੱਸਿਆ ਕਿ ਜ਼ਾਈਡਸ ਕੈਡਿਲਾ ਹਰ ਮਹੀਨੇ ਜ਼ਾਈਕੋਵ-ਡੀ ਦੀਆਂ ਇਕ ਕਰੋੜ ਖੁਰਾਕਾਂ ਮੁਹੱਈਆ ਕਰਵਾਉਣ ਦੀ ਸਥਿਤੀ ’ਚ ਹੈ। ਤਿੰਨ ਖੁਰਾਕਾਂ 28 ਦਿਨ ਦੇ ਫਰਕ ’ਤੇ ਦਿੱਤੀਆਂ ਜਾਣੀਆਂ ਹਨ।

ਇਹ ਵੀ ਪੜ੍ਹੋ : RTI ’ਚ ਖ਼ੁਲਾਸਾ, ਭਾਰਤ ’ਚ 33 ਲੱਖ ਤੋਂ ਵੱਧ ਬੱਚੇ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News