ਕਸ਼ਮੀਰ ਦੇ ਲੋਕਾਂ ਨੂੰ ਸ਼ਕਤੀਹੀਣ ਬਣਾ ਰਿਹਾ ਹੈ ਕੇਂਦਰ : ਮਹਿਬੂਬਾ ਮੁਫ਼ਤੀ

2021-09-24T18:00:08.057

ਸ਼੍ਰੀਨਗਰ- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮਹਿਬੂਬਾ ਮੁਫ਼ਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ‘ਸ਼ਕਤੀਹੀਣ’ ਬਣਾ ਰਹੀ ਹੈ ਅਤੇ ਉਹ ਉਨ੍ਹਾਂ ’ਤੇ ਅੱਤਵਾਦੀਆਂ ਨਾਲ ਸੰਬੰਧ ਹੋਣ ਦਾ ਸ਼ੱਕ ਕਰਦੀ ਹੈ, ਜੋ ਕਸ਼ਮੀਰੀਆਂ ਨੂੰ ਅਪਮਾਨਤ ਅਤੇ ਬੇਦਖ਼ਲ ਕਰਨ ਦਾ ਨਵਾਂ ਬਹਾਨਾ ਹੈ। ਉਹ ਹਾਲ ’ਚ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ’ਚ 6 ਸਰਕਾਰੀ ਕਰਮੀਆਂ ਨੂੰ ਸੇਵਾ ਤੋਂ ਬਰਖ਼ਾਸਤ ਕੀਤੇ ਜਾਣ ’ਤੇ ਪ੍ਰਤੀਕਿਰਿਆ ਜਤਾ ਰਹੀ ਸੀ।

PunjabKesari

ਮਹਿਬੂਬਾ ਨੇ ਟਵਿੱਟਰ ’ਤੇ ਲਿਖਿਆ,‘‘ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸ਼ਕਤੀਹੀਣ ਬਣਾਉਣ ਦੇ ਭਾਰਤ ਸਰਕਾਰ ਦੇ ਫਰਮਾਨ ਦਾ ਅੰਤ ਨਹੀਂ ਹੋ ਰਿਹਾ ਹੈ। ਭਾਰਤ ਸਰਕਾਰ ਦਾਅਵੇ ਕਰਦੀ ਰਹੀ ਹੈ ਕਿ ਰੁਜ਼ਗਾਰ ਪੈਦਾ ਕਰਨ ਲਈ ਉਹ ਨਿਵੇਸ਼ ਕਰ ਰਹੀ ਹੈ ਜਦੋਂ ਕਿ ਉਹ ਇਸ ਗੱਲ ਨੂੰ ਜਾਣਦੇ ਹੋਏ ਸਰਕਾਰੀ ਕਰਮੀਆਂ ਨੂੰ ਸੇਵਾ ਤੋਂ ਹਟਾ ਰਹੀ ਹੈ ਕਿ ਜੰਮੂ ਕਸ਼ਮੀਰ ’ਚ ਰੋਜ਼ੀ-ਰੋਟੀ ਲਈ ਲੋਕ ਸਰਕਾਰੀ ਨੌਕਰੀਆਂ ’ਤੇ ਨਿਰਭਰ ਹਨ।’’ ਉਨ੍ਹਾਂ ਕਿਹਾ,‘‘ਅੱਤਵਾਦੀਆਂ ਨਾਲ ਸੰਬੰਧ ਨਵਾਂ ਬਹਾਨਾ ਹੈ, ਜਿਸ ਦਾ ਇਸਤੇਮਾਲ ਕਸ਼ਮੀਰੀਆਂ ਨੂੰ ਅਪਮਾਨਤ ਕਰਨ ’ਚ ਕੀਤਾ ਜਾ ਰਿਹਾ ਹੈ।’’


DIsha

Content Editor

Related News