ਚੋਣ ਕਮਿਸ਼ਨ ਲਾਵਾਸਾ ਦੀ ਨਾਰਾਜ਼ਗੀ ''ਤੇ CEC ਅਰੋੜਾ ਨੇ ਦਿੱਤਾ ਇਹ ਜਵਾਬ

05/18/2019 2:36:55 PM

ਨਵੀਂ ਦਿੱਲੀ—ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ 'ਚ ਅੰਦਰੂਨੀ ਮਤਭੇਦ ਤੋਂ ਬਾਅਦ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਕਮਿਸ਼ਨ ਦੇ ਸਾਰੇ ਮੈਂਬਰ ਇਕੋ ਜਿਹਾ ਹੀ ਸੋਚਣ। ਵਿਵਾਦ ਦੇ ਕੇਂਦਰ 'ਚ ਪੀ. ਐੱਮ. ਮੋਦੀ ਅਤੇ ਅਮਿਤ ਸ਼ਾਹ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਚੋਣ ਕਮਿਸ਼ਨ ਵੱਲੋਂ ਕਲੀਨ ਚਿੱਟ ਦਿੱਤਾ ਜਾਣਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਮੀਡੀਆ ਦੇ ਕੁਝ ਹਿੱਸਿਆਂ 'ਚ ਅੱਜ ਚੋਣ ਜ਼ਾਬਤੇ ਦੇ ਸੰਦਰਭ 'ਚ ਚੋਣ ਕਮਿਸ਼ਨ ਦੇ ਅੰਦਰੂਨੀ ਕੰਮਕਾਜ ਨੂੰ ਲੈ ਕੇ ਇੱਕ ਅਜਿਹੇ ਵਿਵਾਦ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਟਾਲਿਆ ਜਾ ਸਕਦਾ ਸੀ। 

ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਜਨਤਕ ਬਹਿਸ ਤੋਂ ਕਦੇ ਗੁਰੇਜ਼ ਨਹੀਂ ਕੀਤਾ ਪਰ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ। ਇਹ ਵਿਵਾਦ ਉਸ ਸਮੇਂ ਖੜਾ ਹੋਇਆ ਹੈ ਜਦੋਂ ਕਮਿਸ਼ਨ ਸੱਤਵੇਂ ਅਤੇ ਆਖਰੀ ਪੜਾਅ 'ਤੇ ਵੋਟਿੰਗ ਦੀ ਤਿਆਰੀ 'ਚ ਜੁੱਟਿਆ ਹੋਇਆ ਹੈ ਅਤੇ ਉਸ ਨੇ ਹੁਣ ਤੱਕ ਸਾਰੇ ਪੜਾਆਂ 'ਤੇ ਵੋਟਿੰਗ ਦਾ ਕੰਮ ਸ਼ਾਤੀਪੂਰਨ ਅਤੇ ਪਾਰਦਰਸ਼ੀ ਤਰੀਕੇ ਨਾਲ ਪੂਰਾ ਕਰਵਾਇਆ ਹੈ। ਮੁੱਖ ਚੋਣ ਕਮਿਸ਼ਨ ਨੇ ਕਿਹਾ ਉਸ ਦੇ ਸਾਰੇ ਮੈਂਬਰ ਬਿਲਕੁਲ ਇੱਕੋ ਵਰਗੇ ਨਹੀਂ ਹੁੰਦੇ ਹਨ ਅਤੇ ਅਤੀਤ 'ਚ ਵੀ ਉਨ੍ਹਾਂ ਦੀ ਸਲਾਹ ਕਈ ਮਾਮਲਿਆਂ 'ਚ ਵੱਖਰੀ-ਵੱਖਰੀ ਰਹੀ ਹੈ ਅਤੇ ਹੋਣਾ ਵੀ ਚਾਹੀਦਾ ਹੈ ਪਰ ਅਸੀਂ ਕਮਿਸ਼ਨ ਦੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ 'ਚ ਹੀ ਫੈਸਲੇ ਲੈਦੇ ਹਾਂ। 

ਇਹ ਹੈ ਪੂਰਾ ਮਾਮਲਾ—
ਅਸਲ 'ਚ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਚੋਣ ਕਮਿਸ਼ਨ ਅਸ਼ੋਕ ਲਾਵਾਸਾ ਨੇ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੂੰ ਇੱਰ ਪੱਤਰ ਲਿਖਿਆ ਹੈ। ਲਾਵਾਸਾ ਨੇ ਪੱਤਰ 'ਚ ਮੰਗ ਕੀਤੀ ਹੈ ਕਿ 3 ਮੈਂਬਰੀ ਕਮਿਸ਼ਨ 'ਚ ਜੇਕਰ ਕਿਸੇ ਮੁੱਦੇ 'ਤੇ ਕਿਸੇ ਮੈਂਬਰ ਦਾ ਵਿਚਾਰ ਵੱਖਰਾ ਹੈ ਤਾਂ ਸੰਬੰਧਿਤ ਆਦੇਸ਼ 'ਚ ਬਕਾਇਦਾ ਉਸ ਦਾ ਵੀ ਜ਼ਿਕਰ ਹੋਵੇ। ਲਾਵਾਸਾ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਆਦੇਸ਼ 'ਚ ਬੈਂਚ ਦੇ ਜੱਜਾਂ ਦੇ ਵੱਖਰੇ-ਵੱਖਰੇ ਵਿਚਾਰ ਸਪੱਸ਼ਟ ਤੌਰ 'ਤੇ ਜ਼ਿਕਰ ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਹੀ ਚੋਣ ਕਮਿਸ਼ਨ ਦੇ ਮਾਮਲੇ 'ਚ ਵੀ ਹੋਵੇ। ਦੱਸ ਦੇਈਏ ਕਿ ਅਸ਼ੋਕ ਲਾਵਾਸਾ ਨੇ ਪੀ. ਐੱਮ. ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ਾਂ 'ਤੇ ਕਲੀਨ ਚਿੱਟ ਨੂੰ ਲੈ ਕੇ ਬਾਕੀ 2 ਮੈਂਬਰਾਂ ਦੇ ਫੈਸਲੇ ਤੋਂ ਅਸਹਿਮਤੀ ਜਤਾਈ ਸੀ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਸਹਿਮਤੀ ਨੂੰ ਵੀ ਰਿਕਾਰਡ 'ਚ ਲਿਆ ਜਾਵੇ। ਲਾਵਾਸਾ ਨੇ ਮੁੱਖ ਚੋਣ ਕਮਿਸ਼ਨ ਨੂੰ ਲਿਖੇ ਪੱਤਰ 'ਚ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਮੰਗ ਦੇ ਹਿਸਾਬ ਤੋਂ ਵਿਵਸਥਾ ਬਣਨ ਤੱਕ ਉਹ ਕਮਿਸ਼ਨ ਦੀਆਂ ਮੀਟਿੰਗਾਂ 'ਚ ਸ਼ਾਮਲ ਨਹੀਂ ਹੋਣਗੇ।


Iqbalkaur

Content Editor

Related News