ਜੰਗਬੰਦੀ ਉਲੰਘਣਾ ''ਤੇ ਭਾਰਤ ਦਾ ਕਰਾਰਾ ਜਵਾਬ, ਤਬਾਹ ਕੀਤੀ ਪਾਕਿਸਤਾਨ ਦੀ ਚੌਕੀ

08/17/2019 5:00:54 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜ ਖਤਮ ਕੀਤੇ ਜਾਣ ਨਾਲ ਬੌਖਲਾਏ ਪਾਕਿਸਤਾਨੀ ਅੱਤਵਾਦੀ ਘੁਸਪੈਠ ਕਰਵਾਉਣ ਲਈ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ 'ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ, ਜਿਸ ਦਾ ਭਾਰਤ ਮੂੰਹ ਤੋੜ ਜਵਾਬ ਦੇ ਰਿਹਾ ਹੈ। ਭਾਰਤੀ ਫੌਜ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਕੋਲ ਸਰਹੱਦ ਪਾਰ ਇਕ ਪਾਕਿਸਤਾਨੀ ਪੋਸਟ ਨੂੰ ਤਬਾਹ ਕਰ ਦਿੱਤਾ। ਪਾਕਿਸਤਾਨ ਵਲੋਂ ਸਵੇਰੇ ਲਗਭਗ 6.30 ਵਜੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ। ਪਾਕਿਸਤਾਨੀ ਫੌਜ ਨੇ ਫਾਇਰਿੰਗ 'ਚ ਸਵੇਰੇ ਇਕ ਭਾਰਤੀ ਜਵਾਨ ਸ਼ਹੀਦ ਹੋ ਗਿਆ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਤੋਂ 370 ਹਟਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਵਲੋਂ ਭਾਰਤੀ ਸਰਹੱਦ 'ਤੇ ਲਗਾਤਾਰ ਨਾਪਾਕ ਹਰਕਤਾਂ ਜਾਰੀ ਹਨ। ਪਾਕਿਸਤਾਨ ਵਲੋਂ ਸਰਹੱਦ ਨੂੰ ਅਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਕ੍ਰਮ 'ਚ ਭਾਰਤੀ ਫੌਜ ਨੇ ਵੀਰਵਾਰ ਰਾਤ ਕੇਰਨ ਸੈਕਟਰ 'ਚ ਪਾਕਿਸਤਾਨ ਸਰਹੱਦ ਤੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਹਾਲ ਹੀ 'ਚ ਸਰਹੱਦ 'ਤੇ ਪਾਕਿਸਤਾਨ ਦੇ ਅਜਿਹੀ ਕਰਤੂਤ ਦਾ ਭਾਰਤੀ ਫੌਜ ਨੇ ਜਵਾਬ ਦਿੱਤਾ, ਜਿਸ 'ਚ ਕਈ ਪਾਕਿਸਤਾਨੀ ਫੌਜੀ ਮਾਰੇ ਗਏ। ਹਾਲਾਂਕਿ ਪਾਕਿਸਤਾਨੀ ਫੌਜ ਨੇ ਆਪਣੇ 4 ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲ ਕੀਤੀ।

ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ 'ਤੇ ਭਾਰਤ ਦੇ ਫੈਸਲੇ ਵਿਰੁੱਧ ਕੌਮਾਂਤਰੀ ਪੱਧਰ 'ਤੇ ਸਾਰੀਆਂ ਕੋਸ਼ਿਸ਼ਾਂ ਦੇ ਅਸਫ਼ਲ ਹੋਣ ਤੋਂ ਬਾਅਦ ਪਾਕਿਸਤਾਨ ਨੇ ਹੁਣ ਅੱਤਵਾਦੀਆਂ ਨੂੰ ਭਾਰਤ 'ਚ ਭੇਜਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਭਾਰਤ 'ਚ ਅੱਤਵਾਦੀ ਭੇਜਣ ਦੀ ਮੰਸ਼ਾ ਤੋਂ ਪਾਕਿਸਤਾਨ ਨੇ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਕਈ ਪੁਆਇੰਟਸ ਤੈਅ ਕੀਤੇ ਹਨ। ਘੁਸਪੈਠ ਲਈ ਪਾਕਿਸਤਾਨ ਨੇ ਪੀ.ਓ.ਕੇ. 'ਚ ਨੀਲਮ ਵਲੀ ਕੋਲ ਸਥਿਤ ਕਾਲੀ ਘਾਟੀ ਏਰੀਆ 'ਚ ਇਕ ਵੱਡਾ ਕਮਿਊਨੀਕੇਸ਼ਨ ਹਬ ਵੀ ਵਿਕਸਿਤ ਕੀਤਾ ਹੈ। ਇਸ ਦਾ ਕੰਮ ਭਾਰਤ 'ਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਕਰਨਾ ਹੈ।


DIsha

Content Editor

Related News