ਪਾਕਿਸਤਾਨ ਨੇ ਉੜੀ ਸੈਕਟਰ ''ਚ ਜੰਗਬੰਦੀ ਦੀ ਕੀਤੀ ਉਲੰਘਣਾ

01/12/2018 12:40:48 PM

ਸ਼੍ਰੀਨਗਰ— ਪਾਕਿਸਤਾਨੀ ਜਵਾਨਾਂ ਨੇ ਕਸ਼ਮੀਰ ਦੇ ਉੜੀ ਸੈਕਟਰ 'ਚ ਐੈੱਲ.ਓ.ਸੀ. 'ਤੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਗੋਲੀਬਾਰੀ ਕੀਤੀ। ਫੌਜ ਅਨੁਸਾਰ ਫਿਲਹਾਲ ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਪਾਕਿਸਤਾਨ ਜਵਾਨਾਂ ਨੇ ਕਮਲਕੋਟ 'ਚ ਬਿਨਾਂ ਉਕਸਾਏ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਜਵਾਨਾਂ ਨੇ ਅੱਗੋ ਕਰਾਰਾ ਜਵਾਬ ਦਿੱਤਾ ਹੈ। ਗੋਲੀਬਾਰੀ ਰਾਤ ਨੂੰ ਲੱਗਭਗ 2.00 ਵਜੇ ਸ਼ੁਰੂ ਕੀਤੀ ਗਈ, ਜੋ ਕਿ ਖ਼ਬਰ ਲਿਖੇ ਜਾਣ ਤੱਕ ਲਗਾਤਾਰ ਜਾਰੀ ਰਹੀ ਹੈ।


Related News