ਏਅਰ ਡਿਫੈਂਸ ਕਮਾਂਡ ਬਣਾਉਣ ਦੀ CDS ਰਾਵਤ ਨੇ ਕੀਤੀ ਪਹਿਲ

Friday, Jan 03, 2020 - 12:58 AM (IST)

ਏਅਰ ਡਿਫੈਂਸ ਕਮਾਂਡ ਬਣਾਉਣ ਦੀ CDS ਰਾਵਤ ਨੇ ਕੀਤੀ ਪਹਿਲ

ਨਵੀਂ ਦਿੱਲੀ — ਭਾਰਤ ਦੇ ਪਹਿਲੇ ਨਿਯੁਕਤ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਹੁਦਾ ਸੰਭਾਲਦੇ ਹੀ ਐਕਸ਼ਨ 'ਚ ਆ ਗਏ ਹਨ। ਸੀ.ਡੀ.ਐੱਸ. ਰਾਵਤ ਨੇ ਚਾਰਜ ਲੈਣ ਤੋਂ ਬਾਅਦ ਦੂਜੀ ਵਾਰ ਤਿੰਨੇ ਫੌਜ ਮੁਖੀਆਂ ਨਾਲ ਬੈਠਕ ਕਰ ਫੌਜ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਗੱਲ ਕੀਤੀ।
ਸੀ.ਡੀ.ਐੱਸ. ਰਾਵਤ ਨੇ ਪਹਿਲਾ ਐਕਸ਼ਨ ਲੈਂਦੇ ਹੋਏ ਹਵਾ 'ਚ ਫੌਜ ਦੀ ਤਾਕਤ ਵਧਾਉਣ ਦੀ ਦਿਸ਼ਾ 'ਚ ਕਦਮ ਚੁੱਕਣ ਦੇ ਸੰਕੇਤ ਦਿੱਤੇ ਹਨ ਇਸ ਬਾਰੇ ਸੀ.ਡੀ.ਐੱਸ. ਨੇ ਏਅਰ ਡਿਫੈਂਸ ਕਮਾਂਡ ਨੂੰ ਬਣਾਉਣ ਨੂੰ ਲੈ ਕੇ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ, ਏਅਰ ਡਿਫੈਂਸ ਕਮਾਂਡ ਦਾ ਖਾਕਾ ਤਿਆਰ ਕਰਨ ਲਈ ਜੂਨ ਦੀ ਸਮਾਂ ਸੀਮਾ ਵੀ ਨਿਰਧਾਰਿਤ ਕੀਤੀ ਗਈ ਹੈ।
ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ 30 ਜੂਨ 2020 ਤਕ ਏਅਰ ਡਿਫੈਂਸ ਕਮਾਂਡ ਬਣਾਉਣ ਦਾ ਪ੍ਰਸਤਾਵ ਤਿਆਰ ਕੀਤਾ ਜਾਵੇ। ਉਨ੍ਹਾਂ ਨੇ 30 ਜੂਨ ਅਤੇ 31 ਦਸੰਬਰ 2020 ਤਕ ਤਾਲਮੇਲ ਦੀ ਤਰਜੀਹ ਵੀ ਨਿਰਧਾਰਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਕਿਹਾ ਸੀ ਕਿ ਅਸੀਂ ਤਿੰਨਾਂ ਸੇਵਾਵਾਂ ਵਿਚਾਲੇ ਤਾਲਮੇਲ 'ਤੇ ਧਿਆਨ ਕੇਂਦਰਿਤ ਕਰਣਗੇ, ਅਸੀਂ ਇਕ ਟੀਮ ਦੇ ਤੌਰ 'ਤੇ ਕੰਮ ਕਰਾਂਗੇ। ਜਨਰਲ ਰਾਵਤ ਨੇ ਕਿਹਾ ਕਿ ਤਿੰਨਾਂ ਸੇਵਾਵਾਂ ਨੂੰ ਮਿਲੇ ਸੰਸਾਥਨਾਂ ਦਾ ਸਰਵਸ਼੍ਰੇਸ਼ਠ ਤੇ ਸਰਵਉੱਤਮ ਇਸਤੇਮਾਲ ਯਕੀਨੀ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।


author

Inder Prajapati

Content Editor

Related News