ਰਾਇਸੀਨਾ ਡਾਇਲਾਗ 'ਚ ਬੋਲੇ CDS ਚੌਹਾਨ, ਯੂਕ੍ਰੇਨ ਜੰਗ ਤੋਂ ਸਬਕ ਲੈ ਕੇ ਰੱਖਿਆ ਖੇਤਰ 'ਚ ਆਤਮ-ਨਿਰਭਰ ਹੋਣ ਦੀ ਲੋੜ

03/03/2023 11:59:14 PM

ਨਵੀਂ ਦਿੱਲੀ (ਭਾਸ਼ਾ): ਚੀਫ਼ ਆਫ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਜਨਰਲ ਅਨਿਲ ਚੌਹਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕ੍ਰੇਨ ਵਿਚ ਜਾਰੀ ਜੰਗ ਤੋਂ ਭਾਰਤੀ ਫੌਜ ਇਹ ਸਬਕ ਸਿੱਖ ਸਕਦੀ ਹੈ ਕਿ ਉਨ੍ਹਾਂ ਨੂੰ ਹਥਿਆਰਾਂ ਤੇ ਫ਼ੌਜ ਦੇ ਸਾਜ਼ੋ-ਸਾਮਾਨ ਦੀ ਪੂਰਤੀ ਲਈ ਹੋਰ ਦੇਸ਼ਾਂ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। 

ਇਹ ਖ਼ਬਰ ਵੀ ਪੜ੍ਹੋ - Mobile App ਰਾਹੀਂ ਲੋਨ ਲੈਣ ਵਾਲਿਆਂ ਨਾਲ ਹੋ ਰਹੀ ਠੱਗੀ, ED ਨੇ ਕੰਪਨੀ ਤੋਂ ਬਰਾਮਦ ਕੀਤੇ ਕਰੋੜਾਂ ਦੇ ਹੀਰੇ ਤੇ ਨਕਦੀ

ਰਾਇਸੀਨਾ ਡਾਇਲਾਗ ਵਿਚ ਇਕ ਸਿੰਪੋਜ਼ੀਅਮ ਸੈਸ਼ਨ ਵਿਚ ਜਨਰਲ ਚੌਹਾਨ ਨੇ ਕਿਹਾ ਕਿ ਰੱਖਿਆ ਖੇਤਰ ਵਿਚ ਆਤਮਨਿਰਭਰਤਾ ਯਕੀਨੀ ਬਣਾਉਣ ਲਈ ਸਰਕਾਰ ਦੀ ਪਹਿਲ ਵੱਡੀ ਗਿਣਤੀ ਵਿਚ ਮੁੱਖ ਉਪਕਰਨ ਤੇ ਹਥਿਆਰ ਪ੍ਰਣਾਲੀਆਂ ਦਾ ਉਤਪਾਦਨ ਕਰਨ ਦਾ ਬਦਲ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਕ੍ਰੇਨ ਜੰਗ ਨੇ ਇਹ ਸਵਾਲ ਚੁੱਕਿਆ ਹੈ ਕਿ ਕੀ ਦੇਸ਼ਾਂ ਨੂੰ ਛੋਟੀਆਂ ਤੇਜ਼ ਜੰਗਾਂ ਲਈ ਸਮਰੱਥਾ ਵਿਕਸਿਤ ਕਰਨੀ ਚਾਹੀਦੀ ਜਾਂ ਉਨ੍ਹਾਂ ਨੂੰ ਲੰਬੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ।

ਸੀ.ਡੀ.ਐੱਸ. ਨੇ ਕਿਹਾ, "ਭਾਰਤ ਦੇ ਮਾਮਲੇ 'ਚ, ਅਸਲ 'ਚ ਇਹ ਦੇਖਣਾ ਹੋਵੇਗਾ ਕਿ ਭਵਿੱਖ ਵਿਚ ਸਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ... ਸਾਨੂੰ ਨਹੀਂ ਲਗਦਾ ਕਿ ਯੂਰੋਪ ਵਿਚ ਜੋ ਕੁੱਝ ਹੋ ਰਿਹਾ ਹੈ, ਉਸਤਰ੍ਹਾਂ ਦਾ ਕੋਈ ਲੰਬਾ ਸੰਘਰਸ਼ (ਇੱਥੇ) ਹੋਣ ਵਾਲਾ ਹੈ। ਸਾਨੂੰ ਆਤਮਨਿਰਭਰ ਹੋਣ ਦੀ ਲੋੜ ਹੈ- ਇਹ ਸਾਡੇ ਲਈ (ਯੂਕ੍ਰੇਨ ਜੰਗ ਤੋਂ) ਸਭ ਤੋਂ ਵੱਡਾ ਸਬਕ ਹੈ। ਅਸੀਂ ਆਪਣੇ ਹਥਿਆਰਾਂ ਲਈ ਬਾਹਰ (ਦੂਜੇ ਦੇਸ਼ਾਂ) ਤੋਂ ਆਉਣ ਵਾਲੀ ਪੂਰਤੀ 'ਤੇ ਨਿਰਭਰ ਨਹੀਂ ਰਹਿ ਸਕਦੇ।"

ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਭਾਬੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ, ਬੇਗੁਨਾਹੀ ਸਾਬਤ ਕਰਨ ਲਈ ਦਿੱਤੀ 'ਅਗਨੀ-ਪ੍ਰੀਖਿਆ'

ਜਨਰਲ ਚੌਹਾਨ ਨੇ ਇਹ ਟਿੱਪਣੀ ਇਕ ਸਵਾਲ ਦਾ ਜਵਾਬ ਦਿੰਦਿਆਂ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦਾ ਵਿਚਾਰ ਸੀ ਕਿ ਅਜੋਕੇ ਸਮੇਂ ਵਿਚ ਜੰਗਾਂ ਛੋਟੀਆਂ ਤੇ ਤੇਜ਼ ਹੋਣਗੀਆਂ, ਜੋ ਅਸੀਂ (ਯੂਕ੍ਰੇਨ ਵਿਚ) ਵੇਖ ਰਹੇ ਹਾਂ, ਉਹ ਲੰਬੀ ਜੰਗ ਹੈ। ਸੈਸ਼ਨ ਵਿਚ ਆਪਣੀ ਟਿੱਪਣੀ ਵਿਚ, ਆਸਟ੍ਰੇਲੀਆ ਦੇ ਰੱਖਿਆ ਬਲ ਦੇ ਮੁਖੀ ਜਨਰਲ ਏਂਗਸ ਜੇ ਕੈਂਪਬੇਲ ਨੇ ਯੂਕ੍ਰੇਨ ਜੰਗ ਲਈ ਰੂਸ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਇਕ ਨਾਜਾਇਜ਼, ਬੇਇਨਸਾਫ਼ੀ ਭਰਿਆ ਤੇ ਬੇਰਹਿਮ ਹਮਲਾ ਹੈ ਤੇ ਪ੍ਰਭੂਸੱਤਾ ਖੇਤਰ ਤੇ ਇਕ ਪ੍ਰਭੂਸੱਤਾ ਦੇਸ਼ ਲਈ ਅਖੰਡਤਾ ਦਾ ਉਲੰਘਣ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News