CDS ਲਈ ਸਰਕਾਰ ਨੇ ਬਣਾਇਆ ਫੌਜ ਮਾਮਲਿਆਂ ਦਾ ਨਵਾਂ ਵਿਭਾਗ, ਵਰਦੀ ਵੀ ਤੈਅ

Tuesday, Dec 31, 2019 - 04:41 PM (IST)

CDS ਲਈ ਸਰਕਾਰ ਨੇ ਬਣਾਇਆ ਫੌਜ ਮਾਮਲਿਆਂ ਦਾ ਨਵਾਂ ਵਿਭਾਗ, ਵਰਦੀ ਵੀ ਤੈਅ

ਨਵੀਂ ਦਿੱਲੀ— ਜਨਰਲ ਬਿਪਿਨ ਰਾਵਤ ਬੁੱਧਵਾਰ ਨੂੰ ਦੇਸ਼ ਦੇ ਪਹਿਲੇ ਸੀ.ਡੀ.ਐੱਸ. ਦਾ ਅਹੁਦਾ ਸੰਭਾਲਣਗੇ। ਸਰਕਾਰ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਨਿਯੁਕਤ ਕੀਤਾ ਸੀ। ਸੀ.ਡੀ.ਐੱਸ. ਦੇ ਜ਼ਿੰਮੇ ਤਿੰਨੋਂ ਫੌਜਾਂ, ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਨਾਲ ਜੁੜੇ ਕੰਮ ਅਤੇ ਮੌਜੂਦਾ ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਅਨੁਰੂਪ ਸੇਵਾਵਾਂ ਲਈ ਵਿਸ਼ੇਸ਼ ਖਰੀਦ ਵਰਗੇ ਕੰਮ ਆਉਣਗੇ। ਸਰਕਾਰ ਨੇ ਸੀ.ਡੀ.ਐੱਸ. ਲਈ ਇਕ ਨਵਾਂ ਵਿਭਾਗ ਵੀ ਬਣਾ ਦਿੱਤਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਪਹਿਲਾਂ ਸੀ.ਡੀ.ਐੱਸ. ਦੀ ਵਰਦੀ, ਕੈਪ 'ਤੇ ਟਿਕੀਆਂ ਹਨ। ਆਖਰਕਾਰ ਸੀ.ਡੀ.ਐੱਸ. ਦੀ ਵਰਦੀ ਕਿਸ ਤਰ੍ਹਾਂ ਦੀ ਹੋਵੇਗੀ, ਕੈਪ ਕਿਸ ਤਰ੍ਹਾਂ ਦੀਆਂ ਹੋਵੇਗੀ ਅਤੇ ਫਲੈਗ ਕਿਸ ਕਲਰ ਦਾ ਹੋਵੇਗਾ।PunjabKesariਸੀ.ਡੀ.ਐੱਸ. ਦਾ ਦਫ਼ਤਰ ਸਾਊਥ ਬਲਾਕ 'ਚ ਹੋਵੇਗਾ ਅਤੇ ਉਨ੍ਹਾਂ ਦੀ ਯੂਨੀਫਾਰਮ ਪੈਰੰਟ ਸਰਵਿਸ ਵਾਲੀ ਹੋਵੇਗੀ। ਯਾਨੀ ਸੀ.ਡੀ.ਐੱਸ. ਬਣਨ ਤੋਂ ਬਾਅਦ ਵੀ ਜਨਰਲ ਰਾਵਤ ਓਲਿਵ ਗ੍ਰੀਨ ਯੂਨੀਫਾਰਮ 'ਚ ਦਿੱਸਣਗੇ। ਸੀ.ਡੀ.ਐੱਸ. ਦੀ ਬੇਸਿਕ ਯੂਨੀਫਾਰਮ ਉਨ੍ਹਾਂ ਦੀ ਸਰਵਿਸ ਦੀ ਹੀ ਰਹੇਗੀ, ਸਿਰਫ ਉਸ 'ਚ ਰੈਂਕ ਦੇ ਬੈਜ ਅਤੇ ਲੋਗੋ ਚੇਂਜ ਹੋਣਗੇ। ਜੇਕਰ ਕਦੇ ਏਅਰਫੋਰਸ ਜਾਂ ਨੇਵੀ ਤੋਂ ਸੀ.ਡੀ.ਐੱਸ. ਬਣੇ ਤਾਂ ਉਨ੍ਹਾਂ ਦੀ ਬੇਸਿਕ ਯੂਨੀਫਾਰਮ ਵੀ ਉਨ੍ਹਾਂ ਦੀ ਸਰਵਿਸ ਦੀ ਹੀ ਰਹੇਗੀ। ਲੋਗੋ ਅਤੇ ਬੈਚ ਟ੍ਰਾਈ ਸਰਵਿਸ ਨੂੰ ਦਿਖਾਉਂਦੇ ਹਨ। ਸੀ.ਡੀ.ਐੱਸ. ਦਾ ਦਫ਼ਤਰ ਸਾਊਥ ਬਲਾਕ 'ਚ ਸੈਕਿੰਡ ਫਲੋਰ (ਦੂਜੀ ਮੰਜ਼ਲ) 'ਤੇ ਹੋਵੇਗਾ।


author

DIsha

Content Editor

Related News