CDS ਰਾਵਤ ਦੀ ਚੀਨ ਨੂੰ ਦੋ-ਟੁੱਕ, ਸਰਹੱਦ ਦੀ ਮੌਜੂਦਾ ਸਥਿਤੀ ਨੂੰ ਬਦਲਣ ਨਹੀਂ ਦੇਵੇਗਾ ਭਾਰਤ
Friday, Apr 16, 2021 - 12:50 PM (IST)
ਨਵੀਂ ਦਿੱਲੀ– ਚੀਫ਼ ਆਫ਼ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਨੇ ਚੀਨ ਨੂੰ ਦੋ-ਟੁੱਕ ਕਿਹਾ ਕਿ ਸਰਹੱਦ ’ਤੇ ਮੌਜੂਦਾ ਸਥਿਤੀ ਨੂੰ ਬਦਲਣ ਤੋਂ ਰੋਕਣ ਲਈ ਭਾਰਤ ਮਜ਼ਬੂਤੀ ਨਾਲ ਖੜਾ ਰਹੇਗਾ। ਪੂਰਬੀ ਲੱਦਾਖ ’ਚ ਚੀਨ ਨਾਲ ਅੜਿੱਕੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਉੱਤਰੀ ਸਰਹੱਦਾਂ ’ਚ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਮਜ਼ਬੂਤੀ ਨਾਲ ਖੜਾ ਰਿਹਾ ਸੀ ਤੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਦਬਾਅ ਦੇ ਅੱਗੇ ਨਹੀਂ ਝੁਕੇਗਾ।
ਇਹ ਵੀ ਪੜ੍ਹੋ : ਚੀਨ ਨੇ ਖੇਡਿਆ ਨਵਾਂ ਦਾਅ, ਭਾਰਤ ਖਿਲਾਫ ਲੱਦਾਖ 'ਚ ਸੈੱਟ ਕੀਤਾ ਇਹ 'ਡਿਫੈਂਸ ਸਿਸਟਮ'
ਜਨਰਲ ਰਾਵਤ ਨੇ ਇਥੇ ‘ਰਾਏਸੀਨਾ ਸੰਵਾਦ’ ’ਚ ਆਪਣੇ ਸੰਬੋਧਨ ’ਚ ਕਿਹਾ ਕਿ ਚੀਨ ਨੇ ਸੋਚਿਆ ਕਿ ਉਹ ਥੋੜੀ ਜਿਹੀ ਤਾਕਤ ਦਿਖਾ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਦੇਸ਼ਾਂ ਨੂੰ ਮਜਬੂਰ ਕਰਨ ’ਚ ਸਫਲ ਰਹੇਗਾ ਕਿਉਂਕਿ ਉਸ ਕੋਲ ਤਕਨੀਕ ਆਧਾਰਿਤ ਵਧੀਆ ਹਥਿਆਰਬੰਦ ਦਸਤਾ ਹੈ। ਸੀ. ਡੀ. ਐੱਸ. ਰਾਵਤ ਨੇ ਕਿਹਾ ਕਿ ਖੇਤਰ ’ਚ ਮੌਜੂਦਾ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ’ਚ ਮਜ਼ਬੂਤੀ ਨਾਲ ਖੜਾ ਹੋ ਕੇ ਭਾਰਤ ਕੌਮਾਂਤਰੀ ਭਾਈਚਾਰੇ ਦਾ ਸਮਰਥਨ ਹਾਸਲ ਕਰਨ ’ਚ ਵੀ ਸਫਲ ਰਿਹਾ।
ਇਹ ਵੀ ਪੜ੍ਹੋ : ਕੋਰੋਨਾ ਦੌਰਾਨ ਤਿਹਾੜ ਜੇਲ੍ਹ ਤੋਂ ਪਰੋਲ 'ਤੇ ਛੱਡੇ ਗਏ ਕਈ ਕੈਦੀ ਵਾਪਸ ਨਹੀਂ ਪਰਤੇ
ਉਨ੍ਹਾਂ ਕਿਹਾ ਕਿ ਚੀਨ ਨੇ ਇਹ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਕਤ ਦੀ ਵਰਤੋਂ ਕੀਤੇ ਬਿਨਾ ਖਤਰਨਾਕ ਤਕਨੀਕਾਂ ਦੀ ਵਰਤੋਂ ਕਰਕੇ ਮੌਜੂਦਾ ਸਥਿਤੀ ਨੂੰ ਬਦਲ ਦੇਵੇਗਾ...ਉਨ੍ਹਾਂ ਨੇ ਸੋਚਿਆ ਕਿ ਭਾਰਤ ਇਕ ਦੇਸ਼ ਦੇ ਰੂਪ ’ਚ, ਉਨ੍ਹਾਂ ਵੱਲੋਂ ਬਣਾਏ ਜਾ ਰਹੇ ਦਬਾਅ ਅੱਗੇ ਝੁਕ ਜਾਵੇਗਾ। ਜਨਰਲ ਰਾਵਤ ਨੇ ਕਿਹਾ ਕਿ ਕੌਮਾਂਤਰੀ ਭਾਈਚਾਰਾ ਇਹ ਕਹਿਣ ਲਈ ਭਾਰਤ ਦਾ ਸਹਿਯੋਗ ਕਰਨ ਆਇਆ ਕਿ ‘ਹਾਂ, ਇਕ ਕੌਮਾਂਤਰੀ ਨਿਯਮ ਆਧਾਰਿਤ ਵਿਵਸਥਾ ਹੈ, ਜਿਸ ਦੀ ਹਰ ਦੇਸ਼ ਨੂੰ ਪਾਲਣਾ ਕਰਨੀ ਚਾਹੀਦੀ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ