CRPF ’ਤੇ ਸੁੱਟੇ ਗਏ ਗ੍ਰੇਨੇਡ ਦੀ CCTV ਫੁਟੇਜ ਆਈ ਸਾਹਮਣੇ, ਬੰਕਰ ਪਿੱਛੇ ਲੁੱਕ ਕੇ ਬਚਾਈ ਜਵਾਨ ਨੇ ਜਾਨ

Sunday, Jun 27, 2021 - 01:57 PM (IST)

CRPF ’ਤੇ ਸੁੱਟੇ ਗਏ ਗ੍ਰੇਨੇਡ ਦੀ CCTV ਫੁਟੇਜ ਆਈ ਸਾਹਮਣੇ, ਬੰਕਰ ਪਿੱਛੇ ਲੁੱਕ ਕੇ ਬਚਾਈ ਜਵਾਨ ਨੇ ਜਾਨ

ਨੈਸ਼ਨਲ ਡੈਸਕ: ਜੰਮੂ ਕਸ਼ਮੀਰ ’ਚ ਸ਼ੀਨਗਰ ਦੇ ਬਰਬਰਸ਼ਾਹ ਇਲਾਕੇ ’ਚ ਸ਼ਨੀਵਾਰ ਨੂੰ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦਾ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਇਆ ਹੈ। ਸੁਰੱਖਿਆ ਫੋਰਸ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ ਜਿਸ ’ਚ ਇਕ ਸਿਵਿਲ ਨਾਗਰਿਕ ਦੀ ਮੌਤ ਹੋ ਗਈ ਅਤੇ ਇਕ ਔਰਤ ਸਣੇ ਤਿੰਨ ਜ਼ਖਮੀ ਹੋ ਗਏ। 

 

ਸੀ.ਸੀ.ਟੀ.ਵੀ ਫੁਟੇਜ ’ਚ ਨਜ਼ਰ ਆ ਰਿਹਾ ਹੈ ਕਿ ਸੜਕ ਕਿਨਾਰੇ ਅਚਾਨਕ ਇਕ ਧਮਾਕਾ ਹੁੰਦਾ ਹੈ ਅਤੇ ਧਮਾਕੇ ਦੇ ਨਾਲ ਉਥੇ ਧੁੰਆ ਉਠਦਾ ਹੈ। ਅਚਾਨਕ ਧਮਾਕਾ ਹੋਣ ਤੋਂ ਬਾਅਦ ਉਥੇ ਭੱਜ ਦੌੜ ਮਚ ਗਈ। ਇਸ ਵੀਡੀਓ ’ਚ ਇਕ ਸੁਰੱਖਿਆ ਕਰਮਚਾਰੀ ਵੀ ਨਜ਼ਰ ਆ ਰਿਹਾ ਹੈ ਜੋ ਬੰਕਰ ਦੇ ਪਿੱਛੇ ਲੁੱਕ ਕੇ ਖ਼ੁਦ ਨੂੰ ਬਚਾਉਂਦਾ ਹੈ। ਧਮਾਕਾ ਸੜਕ ਤੋਂ ਲੰਘ ਰਹੀ ਇਕ ਔਰਤ ਦੇ ਬਿਲਕੁੱਲ ਕੋਲ ਹੋਇਆ ਸੀ। 
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਕਰਾਲਖੁਡ ਪੁਲਸ ਥਾਣਾ ਅਧੀਨ ਬਰਬਰਸ਼ਾਹ ਖੇਤਰ ’ਚ ਸ਼ਾਮ ਛੇ ਵਜੇ ਦੇ ਆਲੇ-ਦੁਆਲੇ ਸੀ.ਆਰ.ਪੀ.ਐੱਫ. ਅਤੇ ਪੁਲਸ ਦੇ ਇਕ ਸੰਯੁਕਤ ਦਲ ’ਤੇ ਗ੍ਰੇਨੇਡ ਸੁੱਟਿਆ ਸੀ। ਉਨ੍ਹਾਂ ਨੇ ਕਿਹਾ ਕਿ ਗ੍ਰੇਨੇਡ ਸੜਕ ਕਿਨਾਰੇ ਫਟ ਗਿਆ ਜਿਸ ’ਚ ਚਾਰ ਸਿਵਿਲ ਨਾਗਰਿਕ ਜ਼ਖਮੀ ਹੋ ਗਏ ਜਿਸ ’ਚ ਇਕ ਔਰਤ ਵੀ ਸ਼ਾਮਲ ਹੈ।

 


author

Aarti dhillon

Content Editor

Related News