ਇਸ ਮਹਿਕਮੇ 'ਚ ਨਿਕਲੀ ਬੰਪਰ ਭਰਤੀ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ
Monday, Jun 17, 2024 - 01:04 PM (IST)
ਨਵੀਂ ਦਿੱਲੀ- ਕੱਪੜਾ ਮੰਤਰਾਲੇ ਦੇ ਅਧੀਨ ਭਾਰਤੀ ਕਪਾਹ ਨਿਗਮ (CCIL) ਨੇ ਜੂਨੀਅਰ ਕਮਰਸ਼ੀਅਲ ਐਗਜ਼ੀਕਿਊਟਿਵ, ਜੂਨੀਅਰ ਅਸਿਸਟੈਂਟ ਜਨਰਲ, ਅਸਿਸਟੈਂਟ ਮੈਨੇਜਰ ਲੀਗਲ ਸਮੇਤ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ 12 ਜੂਨ, 2024 ਤੋਂ ਚੱਲ ਰਹੀ ਹੈ। ਉਮੀਦਵਾਰ 2 ਜੁਲਾਈ 2024 ਤੱਕ ਕੰਪਨੀ ਦੀ ਅਧਿਕਾਰਤ ਵੈੱਬਸਾਈਟ http://www.cotcorp.org.in. 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੇ ਵੇਰਵੇ-
ਇਸ ਭਰਤੀ ਰਾਹੀਂ ਜੂਨੀਅਰ ਕਮਰਸ਼ੀਅਲ ਐਗਜ਼ੀਕਿਊਟਿਵ, ਜੂਨੀਅਰ ਅਸਿਸਟੈਂਟ ਜਨਰਲ, ਜੂਨੀਅਰ ਅਸਿਸਟੈਂਟ ਅਕਾਊਂਟਸ, ਜੂਨੀਅਰ ਅਸਿਸਟੈਂਟ ਹਿੰਦੀ ਟ੍ਰਾਂਸਲੇਟਰ, ਅਸਿਸਟੈਂਟ ਮੈਨੇਜਰ ਲੀਗਲ, ਅਫਸਰ ਮੈਨੇਜਰ ਆਫੀਸ਼ੀਅਲ ਲੈਂਗੂਏਜ, ਮੈਨੇਜਮੈਂਟ ਟਰੇਨੀ ਅਤੇ ਮੈਨੇਜਮੈਂਟ ਟਰੇਨੀ ਦੀਆਂ ਕੁੱਲ 214 ਅਸਾਮੀਆਂ ਭਰੀਆਂ ਜਾਣਗੀਆਂ।
ਯੋਗਤਾ
ਭਾਰਤੀ ਕਪਾਹ ਨਿਗਮ ਲਿਮਟਿਡ (CCIL) ਦੀ ਇਸ ਭਰਤੀ ਰਾਹੀਂ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਸਬੰਧਤ ਖੇਤਰ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਉੱਥੇ ਹੀ ਅਸਿਸਟੈਂਟ ਮੈਨੇਜਰ ਅਧਿਕਾਰਤ ਭਾਸ਼ਾ ਲਈ ਹਿੰਦੀ ਵਿਚ ਮਾਸਟਰ ਡਿਗਰੀ ਦੀ ਮੰਗੀ ਗਈ ਹੈ।
ਉਮਰ ਹੱਦ
ਇਨ੍ਹਾਂ ਸਾਰੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ ਹੱਦ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 30 ਤੋਂ 32 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਹੱਦ 'ਚ ਛੋਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਅਰਜ਼ੀ ਫ਼ੀਸ
ਅਰਜ਼ੀ ਦੌਰਾਨ, ਜਨਰਲ, ਓ. ਬੀ. ਸੀ., ਈ. ਡਬਲਯੂ. ਐਸ. ਉਮੀਦਵਾਰਾਂ ਨੂੰ 1500 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ ਅਤੇ ਐਸ. ਸੀ, ਐਸ.ਟੀ ਉਮੀਦਵਾਰਾਂ ਨੂੰ 500 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਅਰਜ਼ੀ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਤਾਰੀਖ਼ 2 ਜੁਲਾਈ 2024 ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।