CBSE ਬੋਰਡ ਇਮਤਿਹਾਨ: ਭਲਕੇ ਤੋਂ 12ਵੀਂ ਅਤੇ 17 ਨਵੰਬਰ ਤੋਂ 10ਵੀਂ ਦੇ ਇਮਤਿਹਾਨ, ਪੜ੍ਹੋ ਜ਼ਰੂਰੀ ਨਿਰਦੇਸ਼
Monday, Nov 15, 2021 - 11:48 AM (IST)
ਨਵੀਂ ਦਿੱਲੀ— ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਬੋਰਡ ਇਮਤਿਹਾਨ ਦਾ ਪਹਿਲਾ ਪੜਾਅ ਇਸ ਮਹੀਨੇ 16 ਅਤੇ 17 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵਲੋਂ ਸਾਲ 2021-22 ਲਈ ਸੀਨੀਅਰ ਸੈਕੰਡਰੀ ਅਤੇ ਸੈਕੰਡਰੀ ਜਮਾਤਾਂ ਲਈ ਤੈਅ ਕੀਤੇ ਗਏ ਨਵੇਂ ਪੈਟਰਨ ਮੁਤਾਬਕ ਦੋ ਪੜਾਵਾਂ ਵਿਚ ਲਈਆਂ ਜਾਣਗੀਆਂ। ਬੋਰਡ ਇਮਤਿਹਾਨ ਤਹਿਤ ਪਹਿਲੇ ਪੜਾਅ ਭਾਵ ਟਰਮ-1 ਦੇ ਇਮਤਿਹਾਨ ਭਲਕੇ 16 ਨਵੰਬਰ ਤੋਂ ਹਨ। ਸੀ. ਬੀ. ਐੱਸ. ਈ. ਬੋਰਡ ਦੀ ਡੇਟਸ਼ੀਟ ਮੁਤਾਬਕ 12ਵੀਂ ਜਮਾਤ ਦੇ ਇਮਤਿਹਾਨ ਕੱਲ ਤੋਂ ਲਏ ਜਾਣਗੇ ਅਤੇ ਜਮਾਤ 10ਵੀਂ ਦੇ ਇਮਤਿਹਾਨ ਇਕ ਦਿਨ ਭਾਵ 17 ਨਵੰਬਰ ਤੋਂ ਸ਼ੁਰੂ ਹੋਣਗੇ।
ਸੀ. ਬੀ. ਐੱਸ. ਈ. ਵਲੋਂ ਵੱਖ-ਵੱਖ ਅਪਡੇਟ ਦੇ ਜ਼ਰੀਏ ਟਰਮ-1 ਇਮਤਿਹਾਨਾਂ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ ਪਾਲਣ ਸਾਰੇ ਵਿਦਿਆਰਥੀਆਂ ਲਈ ਜ਼ਰੂਰੀ ਹੋਵੇਗਾ।
— ਇਮਤਿਹਾਨ ਸਵੇਰੇ 11:30 ਤੋਂ ਦੁਪਹਿਰ 1 ਵਜੇ ਤੱਕ ਹੋਣਗੇ। ਵਿਦਿਆਰਥੀਆਂ ਨੂੰ ਹਰ ਪੇਪਰ ਵਿਚ ਪਿਛਲੇ 15 ਮਿੰਟ ਦੀ ਬਜਾਏ 20 ਮਿੰਟ ਪੜ੍ਹਨ ਦਾ ਸਮਾਂ ਮਿਲੇਗਾ।
— ਆਖ਼ਰੀ ਸਮੇਂ ’ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਇਮਤਿਹਾਨ ਸ਼ੁਰੂ ਹੋਣ ਤੋਂ ਘੱਟੋ-ਘੱਟ 1 ਘੰਟਾ ਪਹਿਲੇ ਪ੍ਰੀਖਿਆ ਕੇਂਦਰ ਪਹੁੰਚਣਾ ਹੋਵੇਗਾ।
— ਵਿਦਿਆਰਥੀਆਂ ਲਈ ਮਾਸਕ ਪਹਿਨਣਾ ਜ਼ਰੂਰੀ। ਸੁਰੱਖਿਆ ਲਈ ਸਮਾਜਿਕ ਦੂਰੀ ਯਕੀਨੀ ਕਰਨੀ ਚਾਹੀਦੀ ਹੈ।
— ਕਿਸੇ ਵੀ ਇਲੈਕਟ੍ਰਾਨਿਕ ਯੰਤਰ ਦਾ ਵਰਤੋਂ ਦੀ ਮਨਾਹੀ ਹੈ।
— ਸੀ. ਬੀ. ਐੱਸ. ਈ. 12ਵੀਂ ਦੇ ਐਡਮਿਟ ਕਾਰਡ ਨੂੰ ਇਮਤਿਹਾਨ ਦੇ ਸਮੇਂ ਲੈ ਕੇ ਜਾਣਾ ਨਾ ਭੁੱਲੋ।