31 ਦਸੰਬਰ ਨੂੰ ਹੋਵੇਗਾ CBSE ਬੋਰਡ ਪ੍ਰੀਖਿਆਵਾਂ ਦੀਆਂ ਤਾਰੀਖਾਂ ਦਾ ਐਲਾਨ
Sunday, Dec 27, 2020 - 02:43 AM (IST)
ਨਵੀਂ ਦਿੱਲੀ - ਕੋਰੋਨਾ ਕਾਲ ਵਿਚਾਲੇ ਸੀ.ਬੀ.ਐੱਸ.ਈ. ਦੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਲੰਬੇ ਸਮੇਂ ਤੋਂ ਬੋਰਡ ਪ੍ਰੀਖਿਆ ਦੀਆਂ ਤਾਰੀਖਾਂ ਨੂੰ ਲੈ ਕੇ ਚੱਲ ਰਿਹਾ ਖਦਸ਼ਾ ਹੁਣ 31 ਦਸੰਬਰ ਨੂੰ ਖ਼ਤਮ ਹੋਣ ਵਾਲਾ ਹੈ, ਕਿਉਂਕਿ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਦੱਸਿਆ ਹੈ ਕਿ, ਉਹ 31 ਦਸੰਬਰ ਨੂੰ ਐਲਾਨ ਕਰਨਗੇ ਕਿ CBSE ਬੋਰਡ ਪ੍ਰੀਖਿਆਵਾਂ ਕਦੋਂ ਹੋਣਗੀਆਂ।
ਇਹ ਵੀ ਪੜ੍ਹੋ: 'ਕਿਸਾਨਾਂ ਖ਼ਿਲਾਫ਼ ਕਿਸੇ ਨਾਲ ਖੜ੍ਹੇ ਨਹੀਂ ਹੋਵਾਂਗੇ': ਰਾਜਸਥਾਨ ਦੇ ਸਹਿਯੋਗੀ ਨੇ ਛੱਡਿਆ BJP ਦਾ ਸਾਥ
ਸਿੱਖਿਆ ਮੰਤਰੀ ਨਿਸ਼ੰਕ ਦੇ ਇਸ ਟਵੀਟ ਤੋਂ ਬਾਅਦ, ਹੁਣ ਕੁਝ ਦਿਨਾਂ ਬਾਅਦ ਲੱਖਾਂ ਵਿਦਿਆਰਥੀਆਂ ਨੂੰ ਇਹ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਦੀ ਬੋਰਡ ਪ੍ਰੀਖਿਆਵਾਂ ਕਦੋਂ ਤੋਂ ਆਯੋਜਿਤ ਹੋਣਗੀਆਂ। ਸਿੱਖਿਆ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ ਕਿ, ਵਿਦਿਆਰਥੀਆਂ ਅਤੇ ਮਾਤਾ ਪਿਤਾ ਲਈ ਜ਼ਰੂਰੀ ਸੂਚਨਾ, CBSE 2021 ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਮੈਂ 31 ਦਸੰਬਰ ਸ਼ਾਮ 6 ਵਜੇ ਘੋਸ਼ਣਾ ਕਰਾਂਗਾ ਕਿ ਉਨ੍ਹਾਂ ਦੀ ਪ੍ਰੀਖਿਆਵਾਂ ਕਦੋਂ ਤੋਂ ਸ਼ੁਰੂ ਹੋਣਗੀਆਂ।
ਇਹ ਵੀ ਪੜ੍ਹੋ: DRDO ਨੇ ਫੌਜ ਲਈ ਤਿਆਰ ਕੀਤਾ ਖਾਸ ਹਥਿਆਰ, ਇੱਕ ਮਿੰਟ 'ਚ ਚੱਲਣਗੀਆਂ 700 ਗੋਲੀਆਂ
📢Major announcements for students & parents!
— Dr. Ramesh Pokhriyal Nishank (@DrRPNishank) December 26, 2020
I will announce the date when the exams will commence for students appearing for #CBSE board exams in 2021.
Stay tuned. pic.twitter.com/Lvp9Lf0qsT
ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਸਕੂਲ-ਕਾਲਜ ਲੰਬੇ ਸਮੇਂ ਤੋਂ ਬੰਦ ਚੱਲ ਰਹੇ ਹਨ। ਆਨਲਾਈਨ ਕਲਾਸਾਂ ਦੇ ਜ਼ਰੀਏ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਸ ਦੌਰਾਨ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੇਂਦਰ ਸਰਕਾਰ ਆਨਲਾਈਨ ਹੀ ਪ੍ਰੀਖਿਆ ਲੈ ਸਕਦੀ ਹੈ। ਮਾਰਚ ਜਾਂ ਅਪ੍ਰੈਲ ਵਿੱਚ ਸੀ.ਬੀ.ਐੱਸ.ਈ. ਦੀਆਂ ਬੋਰਡ ਪ੍ਰੀਖਿਆਵਾਂ ਆਯੋਜਿਤ ਹੋ ਸਕਦੀਆਂ ਹਨ ਪਰ ਹੁਣ ਸਿੱਖਿਆ ਮੰਤਰੀ ਦੇ ਟਵੀਟ ਤੋਂ ਬਾਅਦ 31 ਦਸੰਬਰ ਨੂੰ ਤਸਵੀਰ ਸਪੱਸ਼ਟ ਹੋ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।