CBSE ਦੀਆਂ 10ਵੀਂ ਅਤੇ 12ਵੀਂ ਟਰਮ-1 ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਆਫਲਾਈਨ
Friday, Oct 15, 2021 - 03:42 AM (IST)
ਨਵੀਂ ਦਿੱਲੀ – ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਵੀਰਵਾਰ ਕਿਹਾ ਕਿ 10ਵੀਂ ਅਤੇ 12ਵੀਂ ਜਮਾਤਾਂ ਦੇ ਟਰਮ-1 ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨਵੰਬਰ-ਦਸੰਬਰ ਵਿਚ ਆਫਲਾਈਨ ਆਯੋਜਿਤ ਕੀਤੀਆਂ ਜਾਣਗੀਆਂ। ਇਸ ਸਬੰਧੀ ਪ੍ਰੋਗਰਾਮ ਦਾ ਐਲਾਨ 18 ਅਕਤੂਬਰ ਨੂੰ ਕੀਤਾ ਜਾਏਗਾ।
ਇਹ ਵੀ ਪੜ੍ਹੋ - ਮਾਈਕ੍ਰੋਸਾਫਟ ਨੇ ਕੀਤਾ ਐਲਾਨ, ਚੀਨ 'ਚ ਲਿੰਕਡਇਨ ਨੂੰ ਕਰੇਗਾ ਬੰਦ
ਬੋਰਡ ਨੇ ਕਿਹਾ ਕਿ ਪ੍ਰੀਖਿਆਵਾਂ ਵਸਤੂਨਿਸ਼ਠ ਕਿਸਮ ਦੀਆਂ ਹੋਣਗੀਆਂ ਅਤੇ ਪ੍ਰੀਖਿਆ ਦੀ ਮਿਆਦ 90 ਮਿੰਟ ਹੋਵੇਗੀ। ਸਰਦੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪ੍ਰੀਖਿਆਵਾਂ ਸਵੇਰੇ 10.30 ਦੀ ਬਜਾਏ 11.30 ਵਜੇ ਸ਼ੁਰੂ ਹੋਣਗੀਆਂ। ਅਕਾਦਮਿਕ ਸੈਸ਼ਨ ਨੂੰ ਵੰਡਦੇ ਹੋਏ 2 ਪੜਾਵਾਂ ਵਿਚ ਪ੍ਰੀਖਿਆਵਾਂ ਲੈ ਕੇ ਸਿਲੇਬਸ ਨੂੰ ਸਮੇਟਣਾ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਸੀ.ਬੀ.ਐੱਸ.ਈ. ਵੱਲੋਂ 2021-22 ਵਿਚ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਲਈ ਵਿਸ਼ੇਸ਼ ਮੁਲਾਂਕਣ ਯੋਜਨਾ ਦਾ ਹਿੱਸਾ ਹੈ।
ਇਹ ਵੀ ਪੜ੍ਹੋ - ਸਾਬਕਾ ਪੀ.ਐੱਮ. ਮਨਮੋਹਨ ਸਿੰਘ ਨੂੰ ਹਸਪਤਾਲ 'ਚ ਮਿਲਣ ਪੁੱਜੇ ਮਾਂਡਵੀਆ ਅਤੇ ਰਾਹੁਲ ਗਾਂਧੀ
ਸੀ.ਬੀ.ਐੱਸ.ਈ. ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਪਹਿਲੀ ਟਰਮ ਪਿੱਛੋਂ ਕਿਸੇ ਵੀ ਵਿਦਿਆਰਥੀ ਨੂੰ ਪਾਸ, ਕੰਪਾਰਟਮੈਂਟ ਅਤੇ ਲੋੜੀਂਦੀ ਰੀਪੀਟ ਸ਼੍ਰੇਣੀ ਵਿਚ ਨਹੀਂ ਰੱਖਿਆ ਜਾਏਗਾ। ਅੰਤਿਮ ਨਤੀਜਿਆਂ ਦਾ ਐਲਾਨ ਟਰਮ 1 ਅਤੇ ਟਰਮ 2 ਦੀ ਪ੍ਰੀਖਿਆ ਤੋਂ ਬਾਅਦ ਕੀਤਾ ਜਾਏਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।