CBSE : 10ਵੀਂ ਤੇ 12ਵੀਂ ਦੀ ਅਰਜ਼ੀ ਦਾਖਲ ਕਰਨ ਦੀ ਤਰੀਕ ਵਧੀ
Tuesday, Nov 06, 2018 - 12:49 PM (IST)

ਅਜ਼ਮੇਰ— ਸੀ.ਬੀ.ਐੱਸ.ਈ. ਨੇ 10ਵੀਂ ਤੇ 12ਵੀਂ ਦੀ 2019 ਦੀ ਪ੍ਰੀਖਿਆ ਦੀ ਅਰਜ਼ੀ ਦੀ ਆਖਰੀ ਤਰੀਕ 22 ਨਵੰਬਰ ਤਕ ਵਧਾ ਦਿੱਤੀ ਹੈ। ਪਹਿਲਾਂ ਇਹ ਤਰੀਕ 5 ਨਵੰਬਰ ਨੂੰ ਪੂਰੀ ਹੋ ਰਹੀ ਸੀ। ਇਸ ਦੌਰਾਨ ਵਿਦਿਆਰਥੀ ਬਿਨਾਂ ਲੇਟ ਫੀਸ ਦੇ ਅਰਜ਼ੀ ਦਾਖਲ ਕਰ ਸਕਣਗੇ। ਉਥੇ ਹੀ ਸੀ.ਬੀ.ਐੱਸ.ਈ. 2019 ਦੀ ਮੁੱਖ ਪ੍ਰੀਖਿਆ ਦਾ ਪ੍ਰੀਖਿਆ ਪ੍ਰੋਗਰਾਮ ਅਗਲੇ ਮਹੀਨੇ ਜਾਰੀ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸੀ.ਬੀ.ਐੱਸ.ਈ. ਜਮਾਤ 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ 2019 ਦਾ ਪ੍ਰੀਖਿਆ ਪ੍ਰੋਗਰਾਮ ਹੋਰ ਸਾਲਾਂ ਦੇ ਮੁਕਾਬਲੇ ਇਸ ਵਾਰ ਜਲਦੀ ਜਾਰੀ ਕਰ ਸਕਦੀ ਹੈ।