ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਕਰੇਗੀ CBI, ਗੋਆ ਦੇ CM ਨੇ ਕੀਤੀ ਸੀ ਗ੍ਰਹਿ ਮੰਤਰਾਲਾ ਨੂੰ ਸਿਫਾਰਿਸ਼

Tuesday, Sep 13, 2022 - 05:20 PM (IST)

ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਕਰੇਗੀ CBI, ਗੋਆ ਦੇ CM ਨੇ ਕੀਤੀ ਸੀ ਗ੍ਰਹਿ ਮੰਤਰਾਲਾ ਨੂੰ ਸਿਫਾਰਿਸ਼

ਹਿਸਾਰ (ਸਵਾਮੀ)– ਗੋਆ ਸਰਕਾਰ ਨੇ ਭਾਜਪਾ ਮਹਿਲਾ ਨੇਤਾ ਅਤੇ ਟਿਕਟਾਕ ਸਟਾਰ ਸੋਨਾਲੀ ਫੋਗਾਟ ਕਤਲ ਕੇਸ ’ਚ ਸੀ. ਬੀ. ਆਈ. ਜਾਂਚ ਦੀ ਸਿਫਾਰਿਸ਼ ਗ੍ਰਹਿ ਮੰਤਰਾਲਾ ਨੂੰ ਕੀਤੀ ਗਈ ਹੈ। ਮਾਮਲੇ ਦੀ ਜਾਂਚ ਹੁਣ ਸੀ. ਬੀ. ਆਈ. ਕਰੇਗੀ। ਇਸ ’ਚ ਇਹ ਸਪੱਸ਼ਟ ਹੋਵੇਗਾ ਕਿ ਕਤਲ ਦਾ ਮਾਸਟਰਮਾਈਂਡ ਕੌਣ ਹੈ ਅਤੇ ਪਰਦੇ ਦੇ ਪਿੱਛੇ ਕੌਣ-ਕੌਣ ਲੋਕ ਹਨ।

ਗੋਆ ਪੁਲਸ ਮਾਮਲੇ ’ਚ ਸੋਨਾਲੀ ਦੇ ਪੀ. ਏ. ਸੁਧੀਰ ਸਾਂਗਵਾਨ ਅਤੇ ਉਸਦੇ ਸਾਥੀ ਸੁਖਵਿੰਦਰ ਨੂੰ ਗ੍ਰਿਫਤਾਰ ਕਰਕੇ 3 ਵਾਰ ’ਚ 14 ਦਿਨ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰਕੇ ਜੇਲ ਭੇਜ ਚੁੱਕੀ ਹੈ। ਗੋਆ ਪੁਲਸ ਕਤਲ ਦਾ ਕਾਰਨ ਕਲੀਅਰ ਨਹੀਂ ਕਰ ਸਕੀ ਹੈ। ਉਸ ਦੀ ਜਾਂਚ ’ਚ ਕਤਲ ਦਾ ਕਾਰਨ ਪ੍ਰਾਪਰਟੀ ਹੜੱਪਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਪਰਿਵਾਰ ਅਸੰਤੁਸ਼ਟ ਹੈ। ਮ੍ਰਿਤਕਾ ਦਾ ਭਰਾ ਵਤਨ ਢਾਕਾ, ਬੇਟੀ ਯਸ਼ੋਧਰਾ ਅਤੇ ਹੋਰ ਪਰਿਵਾਰਕ ਮੈਂਬਰ ਸ਼ੁਰੂ ਤੋਂ ਹੀ ਸੀ. ਬੀ. ਆਈ. ਜਾਂਚ ਦੀ ਮੰਗ ਕਰਦੇ ਆ ਰਹੇ ਹਨ।

ਪਰਿਵਾਰਕ ਮੈਂਬਰ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ’ਚ ਸੀ. ਐੱਮ. ਮਨੋਹਰ ਲਾਲ ਨਾਲ ਮੁਲਾਕਾਤ ਕਰ ਚੁੱਕੇ ਹਨ। ਮ੍ਰਿਤਕਾ ਦੀ ਬੇਟੀ ਯਸ਼ੋਧਰਾ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਣ ਦੇ ਨਾਲ ਹੀ ਟਵੀਟ ਵੀ ਕਰ ਚੁੱਕੀ ਹੈ। ਸਰਵਜਾਤੀ ਸਰਵ ਖਾਪ ਨੇ ਐਤਵਾਰ ਨੂੰ ਜਾਟ ਧਰਮਸ਼ਾਲਾ ’ਚ ਮਹਾਪੰਚਾਇਤ ਕੀਤੀ ਸੀ। ਇਸ ’ਚ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਜੇਕਰ 23 ਸਤੰਬਰ ਤੱਕ ਜਾਂਚ ਸੀ. ਬੀ. ਆਈ. ਨੂੰ ਨਾ ਸੌਂਪੀ ਗਈ ਤਾਂ 24 ਨੂੰ ਸਖ਼ਤ ਫੈਸਲਾ ਲਿਆ ਜਾਵੇਗਾ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਲੋਕਾਂ ਦੀ ਲਗਾਤਾਰ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਆ ਰਹੀ ਹੈ। ਇਸ ਤੋਂ ਇਲਾਵਾ ਸੋਨਾਲੀ ਦੀ ਬੇਟੀ ਯਸ਼ੋਧਰਾ ਲਗਾਤਾਰ ਸੀ. ਬੀ. ਆਈ. ਜਾਂਚ ਦੀ ਮੰਗ ਉਠਾ ਰਹੀ ਹੈ।


author

Rakesh

Content Editor

Related News