ਡੇਰਾ ਸਿਰਸਾ ਮੁਖੀ ''ਤੇ ਲਟਕੀ ਇਕ ਹੋਰ ਪੁਰਾਣੇ ਮਾਮਲੇ ਦੀ ਤਲਵਾਰ, ਡੇਰੇ ਪੁੱਜੀ CBI ਦੀ ਟੀਮ

Sunday, Sep 27, 2015 - 06:31 PM (IST)

 ਡੇਰਾ ਸਿਰਸਾ ਮੁਖੀ ''ਤੇ ਲਟਕੀ ਇਕ ਹੋਰ ਪੁਰਾਣੇ ਮਾਮਲੇ ਦੀ ਤਲਵਾਰ, ਡੇਰੇ ਪੁੱਜੀ CBI ਦੀ ਟੀਮ


ਸਿਰਸਾ— ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲੇ ਵਿਚ ਸ਼੍ਰੀ ਅਕਾਲ ਤਖਤ ਵੱਲੋਂ ਮੁਆਫੀ ਦਿੱਤੇ ਜਾਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਹੈ ਕਿ ਡੇਰਾ ਮੁਖੀ ''ਤੇ ਇਕ ਹੋਰ ਪੁਰਾਣੇ ਮਾਮਲੇ ਦੀ ਤਲਵਾਰ ਲਟਕ ਗਈ ਹੈ। ਡੇਰਾ ਸਿਰਸਾ ਨਾਲ ਜੁੜੇ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਇਕ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ ''ਤੇ ਬੁੱਧਵਾਰ ਨੂੰ ਸੀ. ਬੀ. ਆਈ. ਦੀ ਦੋ ਮੈਂਬਰੀ ਟੀਮ ਗੁਰਮੀਤ ਰਾਮ ਰਹੀਮ ਦੇ ਡੇਰੇ ਪਹੁੰਚੀ। ਟੀਮ ਨੇ ਡੇਰਾ ਅਤੇ ਤਹਿਸੀਲ ਦਫਤਰ ਤੋਂ ਕੁਝ ਸਬੂਤ ਇਕੱਠੇ ਕੀਤੇ ਹਨ। ਸੀ. ਬੀ. ਆਈ. ਟੀਮ ਦੇ ਮੈਂਬਰ ਡੇਰੇ ਦੇ ਸਾਧੂਆਂ ਨਾਲ ਵੀ ਗੱਲਬਾਤ ਕਰਨਾ ਚਾਹੁੰਦੇ ਸਨ ਪਰ ਮੌਕੇ ''ਤੇ ਡੇਰੇ ਵਿਚ ਕੋਈ ਸਾਧੂ ਮੌਜੂਦ ਨਹੀਂ ਸੀ। 
ਜ਼ਿਕਰਯੋਗ ਹੈ ਕਿ ਸਾਲ 2012 ਵਿਚ ਪੰਜਾਬ ਤੇ ਹਰਿਆਣਾ ਦੀ ਹਾਈਕੋਰਟ ਵਿਚ ਡੇਰੇ ਨਾਲ ਜੁੜੇ ਇਕ ਸਾਧੂ ਹੰਸਰਾਜ ਚੌਹਾਨ ਨੇ 400 ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦਾ ਦੋਸ਼ ਲਗਾਉਂਦੇ ਹੋਏ ਕੇਸ ਦਾਇਰ ਕੀਤਾ ਸੀ। ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਇਸ ਕੇਸ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਗੱਲ ਕਹੀ ਸੀ। ਸੀ. ਬੀ. ਆਈ. ਇਸ ਮਾਮਲੇ ਦੀ 23 ਦਸੰਬਰ, 2014 ਤੋਂ  ਜਾਂਚ ਕਰ ਰਹੀ ਹੈ ਤੇ 7 ਅਕਤੂਬਰ ਨੂੰ ਇਸ ਮਾਮਲੇ ਦੀ ਸਟੇਟਸ ਰਿਪੋਰਟ ਹਾਈ ਕੋਰਟ ਵਿਚ ਦਾਖਲ ਕੀਤੀ ਜਾਣੀ ਹੈ। ਸਥਾਨਕ ਪੁਲਸ ਪ੍ਰਸ਼ਾਸਨ ਨੇ ਸੀ. ਬੀ. ਆਈ. ਵੱਲੋਂ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ।  


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


author

Kulvinder Mahi

News Editor

Related News