ਡਾਕਟਰ ਬਲਾਤਕਾਰ-ਕਤਲ ਮਾਮਲਾ: ਕੋਲਕਾਤਾ ਪੁੱਜੀ CBI ਟੀਮ, ਮਾਮਲੇ ਦੀ ਜਾਂਚ ਕੀਤੀ ਸ਼ੁਰੂ
Wednesday, Aug 14, 2024 - 02:18 PM (IST)
ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲ 'ਚ ਬੁੱਧਵਾਰ ਸਵੇਰੇ ਪਹੁੰਚੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੀ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਟੀਮ ਵਿੱਚ ਸਿਹਤ ਅਤੇ ਫੋਰੈਂਸਿਕ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਮ ਆਰ.ਜੀ.ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਹਾਲ ਦਾ ਦੌਰਾ ਕਰੇਗੀ। ਇਸ ਹਾਲ ਵਿੱਚੋਂ 9 ਅਗਸਤ ਨੂੰ ਇੱਕ ਸਿਖਿਆਰਥੀ ਡਾਕਟਰ ਦੀ ਲਾਸ਼ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ - ਵਿਨੇਸ਼ ਫੋਗਾਟ 'ਤੇ ਹੋਈ ਪੈਸਿਆਂ ਦੀ ਬਰਸਾਤ, ਹੁਣ 11 ਲੱਖ ਰੁਪਏ ਨਕਦ ਤੇ 2 ਏਕੜ ਜ਼ਮੀਨ ਦੇਣ ਦਾ ਐਲਾਨ
ਕੇਂਦਰੀ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸੀਬੀਆਈ ਅਧਿਕਾਰੀਆਂ ਦੇ ਤਿੰਨ ਗਰੁੱਪ ਬਣਾਏ ਗਏ ਹਨ। ਉਹਨਾਂ ਨੇ ਦੱਸਿਆ ਕਿ, “ਇੱਕ ਸਮੂਹ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਦੌਰਾ ਕਰੇਗਾ, ਨਾਲ ਹੀ ਗਵਾਹਾਂ ਅਤੇ ਉਸ ਰਾਤ ਡਿਊਟੀ 'ਤੇ ਮੌਜੂਦ ਡਾਕਟਰਾਂ ਨਾਲ ਗੱਲਬਾਤ ਕਰੇਗਾ। ਇਕ ਹੋਰ ਸਮੂਹ ਗ੍ਰਿਫ਼ਤਾਰ ਵਲੰਟੀਅਰ ਨੂੰ ਡਾਕਟਰੀ ਜਾਂਚ ਤੋਂ ਬਾਅਦ ਸਥਾਨਕ ਅਦਾਲਤ ਵਿਚ ਲੈ ਜਾਵੇਗਾ ਅਤੇ ਉਸ ਦੀ ਹਿਰਾਸਤ ਲਈ ਪਟੀਸ਼ਨ ਦਾਇਰ ਕਰੇਗਾ, ਜਦਕਿ ਤੀਜਾ ਸਮੂਹ ਜਾਂਚ ਕਰ ਰਹੀ ਕੋਲਕਾਤਾ ਪੁਲਸ ਦੇ ਅਧਿਕਾਰੀਆਂ ਨਾਲ ਤਾਲਮੇਲ ਸਥਾਪਿਤ ਕਰੇਗਾ।''
ਇਹ ਵੀ ਪੜ੍ਹੋ - ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਪਿਤਾ ਰਾਮ ਕਿਸ਼ਨ ਦਾ ਆਇਆ ਵੱਡਾ ਬਿਆਨ
ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਮਾਮਲੇ ਦੀ ਜਾਂਚ ਲਈ ਕੋਲਕਾਤਾ ਪੁਲਸ ਤੋਂ ਕੇਂਦਰੀ ਏਜੰਸੀ ਨੂੰ ਟਰਾਂਸਫਰ ਕਰਨ ਦਾ ਹੁਕਮ ਦਿੱਤਾ ਹੈ। ਸੀਬੀਆਈ ਦੇ ਇੱਕ ਸੂਤਰ ਨੇ ਦੱਸਿਆ ਕਿ ਏਜੰਸੀ ਨੇ ਡਾਕਟਰ ਦੇ ਕਥਿਤ ਬਲਾਤਕਾਰ ਅਤੇ ਕਤਲ ਦੇ ਸਬੰਧ ਵਿੱਚ ਨਵੀਂ ਦਿੱਲੀ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਹੈ। ਕੇਂਦਰੀ ਏਜੰਸੀ ਦੇ ਇਕ ਹੋਰ ਸੂਤਰ ਨੇ ਕਿਹਾ, ''ਅੱਜ ਸਾਡੇ ਅਧਿਕਾਰੀ ਪੀੜਤ ਮਹਿਲਾ ਡਾਕਟਰ ਅਤੇ ਉਸ ਦਿਨ ਡਿਊਟੀ 'ਤੇ ਮੌਜੂਦ ਲੋਕਾਂ ਦੇ ਫੋਨ ਦੇ ਵੇਰਵੇ ਮੰਗਣਗੇ। ਉਹ ਸਥਾਨਕ ਅਦਾਲਤ ਵਿੱਚ ਐੱਫਆਈਆਰ ਦਰਜ ਕਰ ਸਕਦੇ ਹਨ।''
ਇਹ ਵੀ ਪੜ੍ਹੋ - ਦਿਲ ਦਹਿਲਾ ਦੇਣ ਵਾਲੀ ਘਟਨਾ : ਅਵਾਰਾ ਕੁੱਤੇ ਨੇ ਛੇ ਮਹੀਨੇ ਦੀ ਬੱਚੀ ਨੂੰ ਨੋਚ-ਨੋਚ ਵੱਢਿਆ
ਕੋਲਕਾਤਾ ਪੁਲਸ ਨੇ ਇਸ ਮਾਮਲੇ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਸੰਜੇ ਰਾਏ ਨੂੰ ਸਰਕਾਰੀ ਮਾਲਕੀ ਵਾਲੇ ਐੱਸਐੱਸਕੇਐੱਮ ਹਸਪਤਾਲ ਵਿੱਚ ਮੈਡੀਕਲ ਜਾਂਚ ਤੋਂ ਬਾਅਦ ਇੱਥੇ ਸੀਜੀਓ 'ਕੰਪਲੈਕਸ' ਵਿੱਚ ਸੀਬੀਆਈ ਦੇ ਹਵਾਲੇ ਕਰ ਦਿੱਤਾ। ਸੀਬੀਆਈ ਦੇ ਦੋ ਅਧਿਕਾਰੀ ਮੰਗਲਵਾਰ ਸ਼ਾਮ ਨੂੰ ਤਾਲਾ ਪੁਲਸ ਸਟੇਸ਼ਨ ਪਹੁੰਚੇ ਅਤੇ ਕੋਲਕਾਤਾ ਪੁਲਸ ਦੀ ਜਾਂਚ ਨਾਲ ਜੁੜੇ ਦਸਤਾਵੇਜ਼ ਇਕੱਠੇ ਕੀਤੇ। ਅਦਾਲਤ ਨੇ ਸਿਟੀ ਪੁਲਸ ਨੂੰ ਬੁੱਧਵਾਰ ਸਵੇਰੇ 10 ਵਜੇ ਤੱਕ ਮਾਮਲੇ ਦੇ ਪੂਰੇ ਵੇਰਵੇ ਅਤੇ ਹੋਰ ਸਾਰੇ ਦਸਤਾਵੇਜ਼ ਸ਼ਾਮ ਤੱਕ ਜਾਂਚ ਏਜੰਸੀ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਭੈਣਾਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅੱਜ ਆਉਣਗੇ ਖਾਤਿਆਂ 'ਚ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8