ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ CBI ਦੀ ਜ਼ਿੰਮੇਵਾਰੀ, ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ: PM ਮੋਦੀ

Monday, Apr 03, 2023 - 01:27 PM (IST)

ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ CBI ਦੀ ਜ਼ਿੰਮੇਵਾਰੀ, ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਸੀ. ਬੀ. ਆਈ. ਦੇ 'ਡਾਇਮੰਡ ਜੁਬਲੀ ਸਮਾਰੋਹ' 'ਚ ਕਿਹਾ ਕਿ ਏਜੰਸੀ ਨੇ ਆਪਣਾ ਕੰਮ ਅਤੇ ਤਕਨੀਕਾਂ ਨਾਲ ਲੋਕਾਂ ਦਾ ਭਰੋਸਾ ਜਗਾਇਆ ਹੈ। ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਸੀ. ਬੀ. ਆਈ. ਦੀ ਜ਼ਿੰਮੇਵਾਰੀ ਹੈ। ਕੋਈ ਵੀ  ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਜਦੋਂ ਕੋਈ ਮਾਮਲਾ ਨਹੀਂ ਸੁਝਲਦਾ ਹੈ ਤਾਂ ਉਸ ਨੂੰ ਸੀ. ਬੀ. ਆਈ. ਨੂੰ ਸੌਂਪਣ ਦੀ ਮੰਗ ਹੁੰਦੀ ਹੈ।

ਇਹ ਵੀ ਪੜ੍ਹੋ- ਅਸਾਮ ਵਾਸੀਆਂ ਨੂੰ CM ਮਾਨ ਬੋਲੇ- ਬਦਲਾਅ ਲਿਆਉਣਾ ਹੈ ਤਾਂ 'ਬਟਨ' ਬਦਲ ਲਓ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਵਿਕਸਿਤ ਭਾਰਤ ਦਾ ਨਿਰਮਾਣ ਪੇਸ਼ੇਵਰ ਅਤੇ ਹੁਨਰ ਸੰਸਥਾਵਾਂ ਦੇ ਬਿਨਾਂ ਸੰਭਵ ਨਹੀਂ ਹੈ, ਇਸ ਲਈ ਸੀ. ਬੀ. ਆਈ. 'ਤੇ ਇਕ ਵੱਡੀ ਜ਼ਿੰਮੇਵਾਰੀ ਹੈ। ਅੱਜ ਸੀ. ਬੀ. ਆਈ. ਦਾ ਦਾਇਰਾ ਬਹੁਤ ਵੱਡਾ ਹੋ ਚੁੱਕਾ ਹੈ। ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਸੀ. ਬੀ. ਆਈ. ਦੀ ਮੁੱਖ ਜ਼ਿੰਮੇਵਾਰੀ ਹੈ। ਭ੍ਰਿਸ਼ਟਾਚਾਰ ਲੋਕਤੰਤਰ ਅਤੇ ਨਿਆਂ ਲਈ ਸਭ ਤੋਂ ਵੱਡਾ ਰੋੜਾ ਹੈ। ਪਿਛਲੇ 6 ਦਹਾਕਿਆਂ ਵਿਚ ਸੀ. ਬੀ. ਆਈ. ਨੇ ਆਪਣੀ ਪਛਾਣ ਬਣਾਈ ਹੈ। ਮਹਾਨਗਰ ਤੋਂ ਲੈ ਕੇ ਜੰਗਲ ਤੱਕ ਸੀ. ਬੀ. ਆਈ. ਨੂੰ ਦੌੜਨਾ ਪੈ ਰਿਹਾ ਹੈ। ਸਾਈਬਰ ਕ੍ਰਾਈਮ ਤੱਕ ਦੇ ਮਾਮਲੇ ਸੀ. ਬੀ. ਆਈ. ਵੇਖ ਰਹੀ ਹੈ। ਮੁੱਖ ਰੂਪ ਨਾਲ ਸੀ. ਬੀ. ਆਈ. ਦੀ ਜ਼ਿੰਮੇਵਾਰੀ ਦੇਸ਼ ਨੂੰ ਬਚਾਉਣ ਦੀ ਹੁੰਦੀ ਹੈ।

PunjabKesari

ਇਹ ਵੀ ਪੜ੍ਹੋ- 'ਮੋਦੀ ਸਰਨੇਮ' ਮਾਮਲਾ: ਸਜ਼ਾ ਖ਼ਿਲਾਫ਼ ਅੱਜ ਸੂਰਤ ਦੀ ਅਦਾਲਤ 'ਚ ਅਪੀਲ ਕਰਨਗੇ ਰਾਹੁਲ ਗਾਂਧੀ

ਭ੍ਰਿਸ਼ਟਾਚਾਰ ਕਈ ਅਪਰਾਧਾਂ ਨੂੰ ਜਨਮ ਦਿੰਦਾ ਹੈ। ਜਦੋਂ ਸਰਕਾਰੀ ਤੰਤਰ 'ਤੇ ਭ੍ਰਿਸ਼ਟਾਚਾਰ ਹਾਵੀ ਹੁੰਦੀ ਹੈ, ਉਹ ਲੋਕਤੰਤਰ ਨੂੰ ਵਧਣ-ਫੁਲਣ ਨਹੀਂ ਦਿੰਦਾ। ਜਿੱਥੇ ਭ੍ਰਿਸ਼ਟਾਚਾਰ ਹੁੰਦਾ ਹੈ, ਉੱਥੇ ਨੌਜਵਾਨਾਂ ਦੇ ਸੁਫ਼ਨੇ ਬਲੀ ਚੜ੍ਹ ਜਾਂਦੇ ਹਨ। ਇੱਥੋਂ ਹੀ ਭਾਈ-ਭਤੀਜਾਵਾਦ, ਪਰਿਵਾਰਵਾਦ ਪੈਦਾ ਹੁੰਦਾ ਹੈ, ਜਦੋਂ ਇਹ ਸਭ ਕੁਝ ਵਧਦਾ ਹੈ ਤਾਂ ਵਿਕਾਸ ਰੁੱਕ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਕਾਲਾ ਧਨ, ਬੇਨਾਮੀ ਜਾਇਦਾਦ ਖ਼ਿਲਾਫ਼ ਮਿਸ਼ਨ ਮੋਡ 'ਚ ਕਾਰਵਾਈ ਸ਼ੁਰੂ ਕੀਤੀ। ਇਸ ਸਰਕਾਰ ਨੇ ਭ੍ਰਿਸ਼ਟਾਚਾਰ ਨਾਲ ਮੁਕਾਬਲਾ ਕਰਨ ਲਈ ਸਿਆਸੀ ਇੱਛਾ ਸ਼ਕਤੀ ਦੀ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਸੀ. ਬੀ. ਆਈ. ਅਧਿਕਾਰੀਆਂ ਨੂੰ ਕਿਹਾ ਕਿ ਤੁਹਾਡੀ ਕੋਸ਼ਿਸ਼ ਵਿਚ ਕੋਈ ਵੀ ਢਿੱਲ ਨਹੀਂ ਆਉਣੀ ਚਾਹੀਦੀ। ਇਹ ਦੇਸ਼ ਦੀ ਇੱਛਾ ਹੈ। ਤੁਹਾਡੇ ਨਾਲ ਦੇਸ਼ ਹੈ, ਕਾਨੂੰਨ ਹੈ ਅਤੇ ਦੇਸ਼ ਦਾ ਸੰਵਿਧਾਨ ਹੈ।

ਇਹ ਵੀ ਪੜ੍ਹੋ- ਸਿਰਫਿਰੇ ਸਖ਼ਸ਼ ਨੇ ਚੱਲਦੀ ਰੇਲ 'ਚ ਲਾਈ ਅੱਗ, ਭਾਜੜ 'ਚ 2 ਸਾਲਾ ਬੱਚੀ ਸਣੇ 3 ਦੀ ਮੌਤ


author

Tanu

Content Editor

Related News