CBI ਨੇ ਵਿਦੇਸ਼ੀ ਚੰਦਾ ਮਾਮਲੇ ''ਚ NGO ਦੇ ਵਿਰੁੱਧ ਕਾਰਵਾਈ ਨੂੰ ਲੈ ਕੇ 40 ਜਗ੍ਹਾਂ ''ਤੇ ਕੀਤੀ ਛਾਪੇਮਾਰੀ

05/11/2022 1:35:53 AM

ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਿਦੇਸ਼ੀ ਚੰਦਾ ਪ੍ਰਾਪਤ ਕਰਨ ਵਿਚ ਨਿਯਮਾਂ ਦਾ ਕਥਿਤ ਤੌਰ 'ਤੇ ਉਲੰਘਣਾ ਕਰਨ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ, ਗੈਰ-ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧਾਂ ਤੇ ਵਿਚੋਲਿਆਂ ਦੇ ਵਿਰੁੱਧ ਦੇਸ਼ਭਰ ਵਿਚ ਵਿਆਪੀ ਮੁਹਿੰਮ ਚਲਾ ਰਿਹਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ ਦੀ ਕਥਿਤ ਉਲੰਘਣਾ ਦੇ ਮਾਮਲੇ ਵਿਚ ਦਿੱਲੀ, ਚੇਨਈ, ਹੈਦਰਾਬਾਦ, ਕੋਇੰਬਟੂਰ, ਮੈਸੂਰ ਅਤੇ ਰਾਜਸਥਾਨ ਵਿਚ ਕੁਝ ਸਥਾਨਾਂ 'ਤੇ ਸਮੇਤ ਕਰੀਬ 40 ਜਗ੍ਹਾਂ 'ਤੇ ਤਾਲਮੇਲ ਨਾਲ ਮੁਹਿੰਮ ਚਲਾ ਰਿਹਾ ਹੈ।

ਇਹ ਖ਼ਬਰ ਪੜ੍ਹੋ- 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਹਾਕੀ 'ਚ ਜਸਵਿੰਦਰ ਸਿੰਘ ਕਰੇਗਾ ਪੰਜਾਬ ਟੀਮ ਦੀ ਕਪਤਾਨੀ
ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਦੇ ਦੌਰਾਨ ਪਤਾ ਚੱਲਿਆ ਕਿ ਗ੍ਰਹਿ ਮੰਤਰਾਲਾ ਦੇ ਕਈ ਅਧਿਕਾਰੀਆਂ, ਐੱਨ. ਜੀ. ਓ. ਦੇ ਪ੍ਰਤੀਨਿਧਾਂ ਅਤੇ ਵਿਚੋਲਿਆਂ ਨੇ ਐੱਫ. ਸੀ. ਆਰ. ਏ., 2010 ਦੀ ਉਲੰਘਣਾ ਕਰਦੇ ਹੋਏ ਵਿਦੇਸ਼ੀ ਗ੍ਰਾਂਟਾਂ ਪ੍ਰਾਪਤ ਕਰਨ ਦੇ ਲਈ ਪੈਸਿਆਂ ਦਾ ਲੈਣ ਦੇਣ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਏਜੰਸੀ ਨੇ ਮਾਮਲੇ ਦੇ ਸਿਲਸਿਲੇ ਵਿਚ ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਅਤੇ ਐੱਨ. ਜੀ. ਓ. ਦੀ ਨੁਮਾਇੰਦਿਆਂ ਸਮੇਤ ਕਰੀਬ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਵਿਚ ਹੁਣ ਤੱਕ 2 ਕਰੋੜ ਰੁਪਏ ਦੇ ਹਵਾਲਾ ਲੈਣ ਦੇਣ ਦਾ ਪਤਾ ਚੱਲਿਆ ਹੈ।

ਇਹ ਖ਼ਬਰ ਪੜ੍ਹੋ- ਕਾਊਂਟੀ ਚੈਂਪੀਅਨਸ਼ਿਪ : ਚੱਲਦੇ ਮੈਚ 'ਚ ਸਕੂਟਰ ਲੈ ਕੇ ਪਿੱਚ 'ਤੇ ਆਇਆ ਨੌਜਵਾਨ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


Gurdeep Singh

Content Editor

Related News