CBI ਵਲੋਂ ਇੰਟਰਨੈੱਟ ’ਤੇ ਬਾਲ ਯੌਨ ਸ਼ੋਸ਼ਣ ਸਮੱਗਰੀ ਦੇ ਪ੍ਰਸਾਰ ਮਾਮਲੇ ’ਚ ਪੰਜਾਬ ਸਮੇਤ 14 ਸੂਬਿਆਂ ’ਚ ਛਾਪੇਮਾਰੀ

Tuesday, Nov 16, 2021 - 02:47 PM (IST)

CBI ਵਲੋਂ ਇੰਟਰਨੈੱਟ ’ਤੇ ਬਾਲ ਯੌਨ ਸ਼ੋਸ਼ਣ ਸਮੱਗਰੀ ਦੇ ਪ੍ਰਸਾਰ ਮਾਮਲੇ ’ਚ ਪੰਜਾਬ ਸਮੇਤ 14 ਸੂਬਿਆਂ ’ਚ ਛਾਪੇਮਾਰੀ

ਨਵੀਂ ਦਿੱਲੀ (ਭਾਸ਼ਾ)— ਸੀ. ਬੀ. ਆਈ. ਨੇ ਇੰਟਰਨੈੱਟ ’ਤੇ ਬਾਲ ਯੌਨ ਸ਼ੋਸ਼ਣ ਸਮੱਗਰੀ ਦੇ ਪ੍ਰਸਾਰ ’ਚ ਸ਼ਾਮਲ 14 ਸੂਬਿਆਂ ਦੇ 83 ਲੋਕਾਂ ਨਾਲ ਸਬੰਧਤ 76 ਟਿਕਾਣਿਆਂ ’ਤੇ ਮੰਗਲਵਾਰ ਨੂੰ ਛਾਪੇਮਾਰੀ ਸ਼ੁਰੂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਆਨਲਾਈਨ ਬਾਲ ਯੌਨ ਸ਼ੋਸ਼ਣ ਅਤੇ ਉਤਪੀੜਨ ’ਚ ਸ਼ਾਮਲ 83 ਲੋਕਾਂ ਖ਼ਿਲਾਫ਼ 14 ਨਵੰਬਰ ਨੂੰ 23 ਵੱਖ-ਵੱਖ ਮਾਮਲੇ ਦਰਜ ਕੀਤੇ ਸਨ। 

ਸੀ. ਬੀ. ਆਈ. ਦੇ ਬੁਲਾਰੇ ਆਰ. ਸੀ. ਜੋਸ਼ੀ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਬਿਹਾਰ, ਓਡੀਸ਼ਾ, ਤਾਮਿਲਨਾਡੂ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ’ਚ ਛਾਪੇਮਾਰੀ ਕਰ ਕੇ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਛਾਪੇਮਾਰੀ ਦੀ ਇਹ ਮੁਹਿੰਮ ਤਾਲਮੇਲ ਨਾਲ ਚਲਾਈ ਜਾ ਰਹੀ ਹੈ।


author

Tanu

Content Editor

Related News