ਹਰਸ਼ ਮੰਦਰ ਦੇ NGO ’ਤੇ CBI ਨੇ ਕੀਤੀ ਛਾਪੇਮਾਰੀ
Saturday, Feb 03, 2024 - 01:39 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਮਨੁੱਖੀ ਅਧਿਕਾਰ ਕਾਰੁਕੰਨ ਹਰਸ਼ ਮੰਦਰ ਅਤੇ ਉਸ ਦੇ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਵਿਰੁੱਧ ਵਿਦੇਸ਼ੀ ਫੰਡ ਰੈਗੂਲੇਸ਼ਨ ਐਕਟ (ਐੱਫ. ਸੀ. ਆਰ. ਏ.) ਦੀ ਕਥਿਤ ਉਲੰਘਣਾ ਦਾ ਮਾਮਲਾ ਦਰਜ ਕੀਤਾ ਅਤੇ ਸ਼ੁੱਕਰਵਾਰ ਨੂੰ ਇਸ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਹਰਸ਼ ਮੰਦਰ ਲੇਖਕ ਵੀ ਹੈ, ਜਿਸ ਦੀ ਇਕ ਸੰਸਥਾ ਨੂੰ ਵਿਦੇਸ਼ੀ ਫੰਡ ਮਿਲਣ ਦਾ ਦੋਸ਼ ਲੱਗਾ ਹੈ। ਐੱਫ. ਸੀ. ਆਰ. ਏ. ਦੀ ਧਾਰਾ 3 ਕਿਸੇ ਰਜਿਸਟਰਡ ਅਖਬਾਰ ਦੇ ਪੱਤਰਕਾਰਾਂ, ਕਾਲਮਨਵੀਸਾਂ, ਕਾਰਟੂਨਿਸਟਾਂ, ਸੰਪਾਦਕਾਂ, ਮਾਲਕ, ਪ੍ਰਿੰਟਰ, ਪ੍ਰਕਾਸ਼ਕ ਵਲੋਂ ਵਿਦੇਸ਼ੀ ਫੰਡ ਲੈਣ ’ਤੇ ਰੋਕ ਲਗਾਉਂਦੀ ਹੈ ਪਰ ਮੰਦਰ ਅਖਬਾਰਾਂ ਤੇ ਵੈੱਬ ਪੋਰਟਲਾਂ ’ਚ ਕਾਲਮ ਤੇ ਲੇਖ ਲਿਖ ਰਹੇ ਹਨ।
ਇਹ ਵੀ ਪੜ੍ਹੋ : ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ITI ਦਾ ਵਿਦਿਆਰਥੀ ਬਣਿਆ ਤਸਕਰ, ਪਹੁੰਚਿਆ ਜੇਲ੍ਹ
ਸੀ. ਬੀ. ਆਈ. ਨੇ ਐੱਫ. ਸੀ. ਆਰ. ਏ. ਦੀਆਂ ਵੱਖ-ਵੱਖ ਵਿਵਸਥਾਵਾਂ ਦੀ ਉਲੰਘਣਾ ਲਈ ਮੰਦਰ ਅਤੇ ਸੈਂਟਰ ਫਾਰ ਇਕਵਿਟੀ ਸਟੱਡੀਜ਼ (ਸੀ. ਈ. ਐੱਸ.) ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ। ਮੰਦਰ ਪਿਛਲੀ ਯੂ. ਪੀ. ਏ. ਸਰਕਾਰ ਦੌਰਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਰਾਸ਼ਟਰੀ ਸਲਾਹਕਾਰ ਪਰਿਸ਼ਦ ਦਾ ਸਾਬਕਾ ਮੈਂਬਰ ਸੀ ਅਤੇ ਐੱਨ. ਜੀ. ਓ. ਅਮਨ ਬਿਰਾਦਰੀ ਦਾ ਸੰਸਥਾਪਕ ਹੈ। ਗ੍ਰਹਿ ਮੰਤਰਾਲਾ ਅਨੁਸਾਰ ਅਮਨ ਬਿਰਾਦਰੀ ਗੈਰ-ਐੱਫ. ਸੀ. ਆਰ. ਏ. ਸੰਸਥਾਨ ਹੈ। ਉਸ ਨੇ ਦੋਸ਼ ਲਗਾਇਆ ਕਿ ਸੀ. ਈ. ਐੱਸ. ਨੇ ਅਮਨ ਬਿਰਾਦਰੀ ਨੂੰ ਵਿਦੇਸ਼ੀ ਫੰਡ ਦਿਵਾਉਣ ਲਈ ਇਕ ਜ਼ਰੀਏ ਦੇ ਰੂਪ ’ਚ ਕੰਮ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8