ਪੀ. ਚਿਦਾਂਬਰਮ ਦੀ ਰਿਹਾਇਸ਼ ’ਤੇ CBI ਦੀ ਰੇਡ, ਪੁੱਤਰ ਨੇ ਕਿਹਾ- ਗਿਣਤੀ ਭੁੱਲ ਗਿਆ, ਰਿਕਾਰਡ ਬਣੇਗਾ

Tuesday, May 17, 2022 - 10:23 AM (IST)

ਪੀ. ਚਿਦਾਂਬਰਮ ਦੀ ਰਿਹਾਇਸ਼ ’ਤੇ CBI ਦੀ ਰੇਡ, ਪੁੱਤਰ ਨੇ ਕਿਹਾ- ਗਿਣਤੀ ਭੁੱਲ ਗਿਆ, ਰਿਕਾਰਡ ਬਣੇਗਾ

ਨਵੀਂ ਦਿੱਲੀ– ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਆਗੂ ਪੀ. ਚਿਦਾਂਬਰਮ ਦੀ ਰਿਹਾਇਸ਼ ’ਤੇ ਅੱਜ ਯਾਨੀ ਕਿ ਮੰਗਲਵਾਰ ਨੂੰ ਸੀ. ਬੀ. ਆਈ. ਨੇ ਛਾਪੇਮਾਰੀ ਕੀਤੀ। ਸੀ. ਬੀ. ਆਈ. ਨੇ ਪੀ. ਚਿਦਾਂਬਰਮ ਦੇ ਪੁੱਤਰ ਕਾਰਤੀ ਚਿਦਾਂਬਰਮ ਖ਼ਿਲਾਫ਼ ਚੀਨ ਦੇ 250 ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ 50 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਇਕ ਨਵਾਂ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਦਿੱਲੀ ’ਚ 63 ਲੱਖ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ’ਚ ਭਾਜਪਾ: ਕੇਜਰੀਵਾਲ

ਚਿਦਾਂਬਰਮ ਦੇ ਪੁੱਤਰ ਅਤੇ ਲੋਕ ਸਭਾ ਸੰਸਦ ਮੈਂਬਰ ਕਾਰਤੀ ਦੇ ਚੇਨਈ, ਦਿੱਲੀ ਅਤੇ ਮੁੰਬਈ ਸਮੇਤ 9 ਟਿਕਾਣਿਆਂ ’ਤੇ ਤਲਾਸ਼ੀ ਲਈ ਜਾ ਰਹੀ ਹੈ। ਤਾਮਿਲਨਾਡੂ ਅਤੇ ਮੁੰਬਈ ’ਚ 3-3 ਥਾਵਾਂ ’ਤੇ ਛਾਪੇਮਾਰੀ ਚੱਲ ਰਹੀ ਹੈ। ਉੱਥੇ ਹੀ ਪੰਜਾਬ, ਕਰਨਾਟਕ ਅਤੇ ਓਡੀਸ਼ਾ ’ਚ 1-1 ਥਾਂ ’ਤੇ ਛਾਪੇਮਾਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਸੀ.ਬੀ ਆਈ ਨੇ ਦੋਸ਼ ਲਾਇਆ ਹੈ ਕਿ ਕਾਰਤੀ ਚਿਦਾਂਬਰਮ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ) ਦੇ ਸ਼ਾਸਨ ਦੌਰਾਨ 250 ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ 50 ਲੱਖ ਰੁਪਏ ਦੀ ਰਿਸ਼ਵਤ ਲਈ ਸੀ।

PunjabKesari

ਛਾਪੇਮਾਰੀ ’ਤੇ ਕਾਰਤੀ ਦਾ ਟਵੀਟ ਵੀ ਆਇਆ ਹੈ। ਕਾਰਤੀ ਨੇ ਬਿਨਾਂ ਵੇਰਵੇ ਜਾਣਕਾਰੀ ਦਿੱਤੇ ਟਵੀਟ ਕੀਤਾ, ‘‘ਹੁਣ ਤਾਂ ਮੈਂ ਗਿਣਤੀ ਵੀ ਭੁੱਲ ਗਿਆ ਹਾਂ ਕਿੰਨੀ ਵਾਰ ਅਜਿਹਾ ਹੋਇਆ ਹੈ? ਰਿਕਾਰਡ ਦਰਜ ਕੀਤਾ ਜਾਣਾ ਚਾਹੀਦੀ ਹੈ।’’  ਦੱਸ ਦੇਈਏ ਕਿ ਕਾਰਤੀ INX ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (FIPB) ਦੀ ਮਨਜ਼ੂਰੀ ਲੈਣ ਲਈ ਵੀ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ: ਮਾਂ ਦੀ ਦੇਖਭਾਲ ਲਈ ਵੱਡੇ ਘਰ ਦੀ ਨਹੀਂ, ਵੱਡੇ ਦਿਲ ਦੀ ਲੋੜ : ਸੁਪਰੀਮ ਕੋਰਟ


author

Tanu

Content Editor

Related News